ਪੱਤਰ ਪ੍ਰੇਰਕ
ਭਗਤਾ ਭਾਈ, 2 ਨਵੰਬਰ
ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ’ਚ ਤਿੰਨ-ਰੋਜ਼ਾ ਸਾਲਾਨਾ ਅਥਲੈਟਿਕ ਮੀਟ ‘ਬੀਟ ਦਾ ਕਲਾਕ’ ਕਾਰਵਾਈ ਗਈ। ਜਿਸ ਦਾ ਉਦਘਾਟਨ ਉਪਿੰਦਰਜੀਤ ਕੌਰ ਬਰਾੜ ਨੇ ਕੀਤਾ। ਸਮਾਪਤੀ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਤੇ ਚੇਅਰਪਰਸਨ ਰਣਧੀਰ ਕੌਰ ਕਲੇਰ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਦੌੜਾਂ, ਲੰਬੀ ਛਾਲ ਤੇ ਉੱਚੀ ਛਾਲ, ਕੁਸ਼ਤੀ, ਰੱਸਾਕਸ਼ੀ, ਜੈਵਲਿਨ ਥਰੋ, ਨੇਜ਼ਾ ਸੁੱਟਣਾ ਤੇ ਡਿਸਕਿਸ ਥਰੋ ਦੇ ਮੁਕਾਬਲੇ ਕਰਵਾਏ ਗਏ। ਸਤਲੁਜ ਹਾਊਸ ਨੇ ਇੰਚਾਰਜ ਮਨਪ੍ਰੀਤ ਕੌਰ ਤੇ ਸਹਾਇਕ ਹਾਊਸ ਮਿਸਟ੍ਰੈਸ ਕਿਰਨਜੀਤ ਕੌਰ ਦੀ ਅਗਵਾਈ ’ਚ ਪਹਿਲਾ ਸਥਾਨ ਪ੍ਰਾਪਤ ਕਰਕੇ ਟਰਾਫ਼ੀ ’ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਸ਼ਿਵਾਲਿਕ ਹਾਊਸ ਨੇ ਦੂਜਾ, ਮਾਲਵਾ ਹਾਊਸ ਨੇ ਤੀਜਾ ਤੇ ਹਿਮਾਲਾ ਹਾਊਸ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਚਾਰੇ ਹਾਊਸਾਂ ’ਚੋਂ ਬੈਸਟ ਅਥਲੀਟ ਚੁਣੇ ਗਏ। ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਸਪੋਰਟਸ ਮੈਨੇਜਰ ਕੋਹਿਨੂਰ ਸਿੱਧੂ ਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਇਨਾਮ ਵੰਡਦਿਆਂ ਜੇਤੂ ਖਿਡਾਰੀਆਂ ਤੇ ਹਾਊਸ ਇੰਚਾਰਜਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹਾਊਸ ਕੋਆਰਡੀਨੇਟਰ ਵੀਰਦਵਿੰਦਰ ਕੌਰ, ਕਿਪਸ ਮੈਨੇਜਰ ਲਖਵਿੰਦਰ ਸਿੰਘ, ਅਨੁਸ਼ਾਸਨ ਕੋਆਰਡੀਨੇਟਰ ਰੰਜੀਵ ਸ਼ਰਮਾ, ਦਮਨਜੋਤ ਕੌਰ, ਰੁਪਿੰਦਰ ਕੌਰ ਆਦਿ ਹਾਜ਼ਰ ਸਨ।