ਪੱਤਰ ਪ੍ਰੇਰਕ
ਸ਼ਹਿਣਾ, 28 ਜਨਵਰੀ
ਖੇਤੀਬਾੜੀ ਵਿਭਾਗ ਵੱਲੋਂ ਕਸਬਾ ਸ਼ਹਿਣਾ ’ਚ ਪੈਸਟੀਸਾਈਡ ਅਤੇ ਫਰਟੀਲਾਈਜ਼ਰ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਖੇਤੀਬਾੜੀ ਅਫਸਰ ਚਰਨਜੀਤ ਸਿੰਘ ਕੈਂਥ ਨੇ ਸਾਰੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਕੀਟਨਾਸ਼ਕ ਅਤੇ ਖਾਦ ਦੇ ਬਿੱਲ ਦੀ ਇੱਕ ਕਾਪੀ ਕਿਸਾਨਾਂ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬੇਲੋੜੀਆਂ ਸਪਰੇਆਂ ਤੋਂ ਬਚਿਆ ਜਾਵੇ। ਇਸ ਮੌਕੇ ’ਤੇ ਸ਼ਹਿਣਾ ’ਚ ਕੀਟਨਾਸ਼ਕ ਦਵਾਈ ਦਾ ਇੱਕ ਸੈਂਪਲ ਵੀ ਲਿਆ ਗਿਆ। ਇਸ ਮੌਕੇ ਏ.ਡੀ.ਓ. ਗੁਰਚਰਨ ਸਿੰਘ, ਏ.ਡੀ.ਓ. ਸਤਨਾਮ ਸਿੰਘ ਹਾਜ਼ਰ ਸਨ।