ਪੱਤਰ ਪ੍ਰੇਰਕ
ਮਾਨਸਾ, 19 ਅਕਤੂਬਰ
ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਝੱਲਬੂਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਜ਼ਦੂਰ ਵਰਗ ਨੂੰ ਉੱਚਾ ਚੁੱਕਣ ਦੇ ਲਈ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਮਜ਼ਦੂਰਾਂ ਨੂੰ ਦੋ ਕਿਲੋਵਾਟ ਬਿਜਲੀ ਮੁਫ਼ਤ, ਲਾਲ ਲਕੀਰ ਦੇ ਅੰਦਰ ਆਉਂਦੇ ਲੋਕਾਂ ਨੂੰ ਮੁਫ਼ਤ ਰਜਿਸਟਰੀ ਅਤੇ ਮਾਲਕੀ ਅਧਿਕਾਰ, 5-5 ਮਰਲੇ ਦੇ ਪਲਾਂਟ ਅਤੇ ਮਾਲਵਾ ਖੇਤਰ ਵਿੱਚ ਖ਼ਰਾਬ ਹੋਏ ਨਰਮੇ ਦੀ ਚੁਗਾਈ ਵਜੋਂ ਹੋਣ ਵਾਲੇ ਨੁਕਸਾਨ ਦੀ ਭਰਾਈ ਲਈ ਮੁਆਵਜ਼ਾ ਦੇਣ ਲਈ ਯਤਨ ਕੀਤੇ ਜਾ ਰਹੇ ਹਨ। ਉਹ ਮਾਨਸਾ ਨੇੜਲੇ ਪਿੰਡ ਤਾਮਕੋਟ ਵਿਖੇ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਲਈ ਆਏ ਸਨ, ਜਿਸ ਦੌਰਾਨ ਉਨ੍ਹਾਂ ਨੇ ਪੰਚਾਇਤ ਨੂੰ 5 ਲੱਖ ਰੁਪਏ ਦਾ ਚੈਕ ਭੇਟ ਕੀਤਾ ਗਿਆ।