ਪੱਤਰ ਪ੍ਰੇਰਕ
ਭੀਖੀ, 29 ਅਕਤੂਬਰ
ਦਿ ਰੌਇਲ ਗਰੁੱਪ ਆਫ ਕਾਲਜਿਜ਼, ਬੋੜਾਵਾਲ ਵਿੱਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਭਲਾਈ ਵਿਭਾਗ ਦੀ ਅਗਵਾਈ ਅਧੀਨ ਚੱਲ ਰਹੇ ਮਾਨਸਾ ਜ਼ੋਨ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਤੀਜੇ ਦਿਨ ਇਕਾਂਗੀ, ਨਾਟਕ, ਮਿਮਿਕਰੀ, ਲੋਕ-ਗੀਤ, ਲੋਕ-ਸਾਜ਼, ਫੋਕ ਆਰਕੈਸਟਰਾ, ਭਾਸ਼ਨ ਕਲਾ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਦਿਨ ਸਵੇਰ ਦੇ ਸੈਸ਼ਨ ਦੇ ਮੁੱਖ ਮਹਿਮਾਨ ਦਵਿੰਦਰ ਸਿੰਘ ਥਾਪਰ ਮੈਨੇਜਿੰਗ ਡਾਇਰੈਕਟਰ ਐਲੀਨਾ ਗਰੁੱਪ, ਸੀ.ਈ.ਓ ਗੁਰੂ ਦੇਵ ਇੰਡਸਟਰੀਜ਼, ਜਨਰਲ ਸੈਕਟਰੀ ਆਫ਼ ਵਰਲਡ ਪੰਜਾਬੀ ਆਰਗੇਨਾਈਜ਼ੇਸਨ ਤੇ ਸਮਾਜ ਸੇਵਕ) ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਤੋਂ ਵਿਜੈ ਯਮਲਾ ਜੀ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ। ਯੂਥ ਕੋਆਰਡੀਨੇਟਰ ਡਾ. ਭੁਪਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖ਼ੇਤਰੀ ਯੁਵਕ ਮੇਲੇ ਦੇ ਤੀਜੇ ਦਿਨ ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਨੇ ਲੋਕ ਗੀਤ ਵਿੱਚੋਂ ਪਹਿਲਾ, ਲੋਕ-ਸਾਜ਼ ਅਤੇ ਭਾਸ਼ਨ ਕਲਾ ਵਿੱਚ ਦੂਸਰਾ ਸਥਾਨ ਅਤੇ ਮਮਿਕਰੀ ਤੇ ਕਵਿਤਾ ਉਚਾਰਣ ਵਿੱਚ ਤੀਸਰਾ ਸਥਾਨ ਹਾਸਿਲ ਕੀਤਾ।