ਭਗਤਾ ਭਾਈ: ਸੰਤ ਖੇਮ ਦਾਸ ਜੀ ਦੀ ਸਾਲਾਨਾ ਬਰਸੀ ਸੰਤ ਕਰਨੈਲ ਦਾਸ ਜਲਾਲ ਵਾਲਿਆਂ ਦੇ ਅਸ਼ੀਰਵਾਦ ਤੇ ਸਵਾਮੀ ਬ੍ਰਹਮ ਮੁਨੀ ਦੀ ਰਹਿਨੁਮਾਈ ਹੇਠ ਵਿਵੇਕ ਮਿਸ਼ਨ ਚੈਰੀਟੇਬਲ ਟਰੱਸਟ ਵੱਲੋਂ ਵਿਵੇਕ ਆਸ਼ਰਮ ਜਲਾਲ ਵਿਖੇ ਮਨਾਈ ਗਈ। ਟਰੱਸਟ ਦੇ ਮੁਖੀ ਬਾਬਾ ਗੰਗਾ ਰਾਮ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਮਗਰੋਂ ਸੁਵਾਮੀ ਬ੍ਰਹਮ ਮੁਨੀ ਜੀ, ਬਾਬਾ ਗੰਗਾ ਰਾਮ, ਸਵਾਮੀ ਵੇਦਾ ਅਚਾਰੀਆ, ਅਨੰਤਾ ਨੰਦ ਸ਼ਾਸਤਰੀ ਮੋਹਨਪੁਰਾ ਰਾਜਸਥਾਨ, ਸੰਤ ਰਿਸੀ ਰਾਮ ਜੈਤੋ, ਸਰਵਨੰਦ ਵਿਵੇਕ ਆਸ਼ਰਮ ਹਰਿਦੁਆਰ, ਰਾਮ ਨਰੈਣ ਮੌੜ, ਬਾਬਾ ਮੋਹਨ ਦਾਸ ਬਰਗਾੜੀ ਅਤੇ ਬਾਬਾ ਦੇਵ ਦਾਸ ਬਠਿੰਡਾ ਨੇ ਗੁਰਮਤਿ ਵਿਚਾਰਾਂ ਕੀਤੀਆਂ। -ਪੱਤਰ ਪ੍ਰੇਰਕ