ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 30 ਸਤੰਬਰ
ਇਥੇ ਐੱਸਡੀ ਕਾਲਜ ਵਿੱਚ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਰਾਸ਼ਟਰੀ ਪੱਧਰ ’ਤੇ ਚਲਾਏ ਜਾ ਰਹੇ ‘ਮੈਗਾ ਵਾਲੰਟੀਅਰ ਬਲੱਡ ਡੋਨੇਸ਼ਨ ਡਰਾਈਵ’ ਯੋਜਨਾ ਤਹਿਤ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ 70 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਖੂਨਦਾਨ ਕੀਤਾ। ਸਥਾਨਕ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਦਾ ਰਸਮੀ ਆਗ਼ਾਜ਼ ਡਾ. ਪ੍ਰਨੀਤ ਸ਼ਰਮਾ, ਡਾ. ਗੁਰਮੇਹਰ ਢਿੱਲੋਂ ਅਤੇ ਪ੍ਰਿੰਸੀਪਲ ਡਾ. ਰਮਾ ਸ਼ਰਮਾ ਨੇ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਖੂਨਦਾਨ ਲਈ ਉਤਸ਼ਾਹਿਤ ਕੀਤਾ।
ਡਾ. ਰੀਤੂ ਅਗਰਵਾਲ ਦੀ ਦੇਖ ਰੇਖ ਵਿਚ ਐੱਨਐੱਸਐੱਸ, ਐੱਨਸੀਸੀ ਅਤੇ ਖੇਡ ਵਿਭਾਗ ਵੱਲੋਂ ਲਗਾਏ ਗਏ ਇਸ ਕੈਂਪ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਖੂਨਦਾਨੀਆਂ ਨੂੰ ਮੌਕੇ ’ਤੇ ਸਰਟੀਫ਼ੀਕੇਟ ਵੀ ਦਿੱਤੇ ਗਏ। ਐਸ ਡੀ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਤਿੰਦਰ ਨਾਥ ਸ਼ਰਮਾ ਅਤੇ ਵਿੱਤ ਸਕੱਤਰ ਡਾ. ਮੁਕੰਦ ਲਾਲ ਬਾਂਸਲ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ।