ਰਾਜਿੰਦਰ ਵਰਮਾ
ਭਦੌੜ 8 ਸਤੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਸਥਾਨਕ ਗੁਰਦੁਆਰਾ ਵਿਸਾਖੀ ਵਾਲਾ ਵਿੱਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬਸੰਮਤੀ ਨਾਲ ਇਕਾਈ ਦਾ ਗਠਨ ਕੀਤਾ ਗਿਆ। ਚੋਣ ਵਿੱਚ ਜਗਰੂਪ ਸਿੰਘ ਪ੍ਰਧਾਨ, ਮੰਗਤ ਰਾਏ ਜਰਨਲ ਸਕੱਤਰ, ਛਿੰਦਾ ਸਿੰਘ, ਅਮਨਦੀਪ ਸਿੰਘ ਸੀਨੀਅਰ ਮੀਤ ਪ੍ਰਧਾਨ, ਮਾਨ ਸਿੰਘ ਖਜ਼ਾਨਚੀ, ਕ੍ਰਿਪਾਲ ਸਿੰਘ ਧਾਲੀਵਾਲ , ਸਿਕੰਦਰ ਸਿੰਘ, ਚਰਨਾ ਸਿੰਘ ਕੌੜਾ ਮੀਤ ਪ੍ਰਧਾਨ, ਕਰਮਜੀਤ ਸਿੰਘ ਮਾਨ ਪ੍ਰੈੱਸ ਸਕੱਤਰ, ਜਗਤਾਰ ਸਿੰਘ ਨੂੰ ਸਹਾਇਕ ਸਕੱਤਰ ਚੁਣਿਆ ਗਿਆ ਹੈ । ਜਦਕਿ ਛੋਟਾ ਸਿੰਘ, ਗੁਰਤੇਜ ਸਿੰਘ ਕੌੜਾ, ਅਤੇ ਦਰਸ਼ਨ ਸਿੰਘ ਨੂੰ ਇਕਾਈ ਵਿਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਯੂਥ ਵਿੰਗ ਦੀ ਚੋਣ ਵਿਚ ਜਗਜੀਵਨ ਸਿੰਘ ਨੂੰ ਪ੍ਰਧਾਨ, ਜਗਸੀਰ ਸਿੰਘ ਜੈਦ ਸੀਨੀਅਰ ਮੀਤ ਪ੍ਰਧਾਨ, ਮਨਪ੍ਰੀਤ ਸਿੰਘ ਮਾਨ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਸਕੱਤਰ, ਕੁਲਵਿੰਦਰ ਸਿੰਘ ਨੂੰ ਪ੍ਰੈੱਸ ਸਕੱਤਰ ਚੁਣਿਆ ਅਤੇ ਦਲਵੀਰ ਸਿੰਘ, ਪਰਮਜੀਤ ਸਿੰਘ, ਗੁਰਜਿੰਦਰ ਸਿੰਘ, ਹਰਦੀਪ ਸਿੰਘ, ਸਮਸ਼ੇਰ ਸਿੰਘ ਕਮੇਟੀ ਮੈਂਬਰ ਲਿਆ ਹੈ। ਇਸ ਮੌਕੇ ਬਲਾਕ ਪ੍ਰਧਾਨ ਭੋਲਾ ਸਿੰਘ ਛੰਨਾ, ਮੀਤ ਪ੍ਰਧਾਨ ਬੂਟਾ ਸਿੰਘ ਢਿੱਲਵਾਂ, ਕਾਲਾ ਸਿੰਘ ਜੈਦ, ਕੁਲਵੰਤ ਸਿੰਘ ਮਾਨ, ਹਰਬੰਸ ਸਿੰਘ ਹਾਜ਼ਰ ਸਨ।