ਸ੍ਰੀ ਮੁਕਤਸਰ ਸਾਹਿਬ: ਬਾਬਾ ਹਿੰਮਤ ਸਿੰਘ ਕਸ਼ਿਅਪ ਰਾਜਪੂਤ ਦੀ ਬੈਠਕ ਦੌਰਾਨ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਅਤੇ ਸਿੱਖ ਧਰਮ ਨੂੰ ਦੇਣ ਨੂੰ ਯਾਦ ਕਰਦਿਆਂ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਲਿਆ ਗਿਆ। ਬੈਠਕ ਵਿੱਚ ਸ਼ਾਮਲ ਡਾਕਟਰ ਸੇਵਾ ਸਿੰਘ, ਕੌਂਸਲਰ ਗੁਰਮੀਤ ਸਿੰਘ ਜੀਤਾ, ਧਰਮਿੰਦਰ ਸਿੰਘ, ਮੀਤਾ ਸਿੰਘ, ਜਗਦੇਵ ਸਿੰਘ ਹੋਟਲ ਵਾਲੇ, ਜਗਦੇਵ ਸਿੰਘ ਚੁੰਗੀ ਵਾਲੇ, ਕਾਮਰੇਡ ਖਰੈਤੀ ਲਾਲ ਹੋਰਾਂ ਨੇ ਆਉਣ ਵਾਲੇ ਦਿਨਾਂ ਵਿੱਚ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿੱਚ ਦੁੱਧ ਦੇ ਲੰਗਰ ਲਾਉਣ, ਬੂਟੇ ਲਾਉਣ, ਬੇਸਹਾਰਾ ਪਸ਼ੂਆਂ ਦੀ ਸੰਭਾਲ ਕਰਨ ਅਤੇ ਵਾਤਾਵਰਣ ਪ੍ਰਦੂਸ਼ਨ ਦੀ ਸੰਭਾਲ ਵਾਸਤੇ ਕੰਮ ਕਰਨ ਦੀ ਯੋਜਨਾ ਬੰਦ ਕੀਤੀ ਗਈ। -ਨਿੱਜੀ ਪੱਤਰ ਪ੍ਰੇਰਕ