ਪੱਤਰ ਪ੍ਰੇਰਕ
ਨਥਾਣਾ, 2 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਪੂਹਲਾ, ਗੰਗਾ, ਮਾੜੀ ਅਤੇ ਭੈਣੀ ਵਿੱਚ ਮਹਿਲਾ ਕਿਸਾਨ ਵਰਕਰਾਂ ਦੀਆਂ ਭਰਵੀਆਂ ਮੀਟਿੰਗਾਂ ਕਰਕੇ ਧਰਤੀ ਹੇਠਲੇ ਪਾਣੀ ਦੇ ਪੱਧਰ ’ਚ ਆ ਰਹੀ ਗਿਰਾਵਟ ਬਾਰੇ ਜਾਗਰੂਕ ਕੀਤਾ ਗਿਆ। ਮਹਿਲਾ ਕਿਸਾਨ ਆਗੂ ਕਰਮਜੀਤ ਕੌਰ ਅਤੇ ਸੁਖਪ੍ਰੀਤ ਕੌਰ ਨੇ ਕਿਹਾ ਕਿ ਧਰਤੀ ਹੇਠਲਾ ਪਾਣੀ ਹੋਰ ਹੇਠਾ ਜਾਣਾ ਅਤੇ ਦਰਿਆਈ ਪਾਣੀਆਂ ਦਾ ਪ੍ਰਦੂਸ਼ਿਤ ਹੋਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਮਹਿਲਾ ਆਗੂਆਂ ਨੇ ਕਿਹਾ ਕਿ ਜੇਕਰ ਇਸ ਅਹਿਮ ਮੁੱਦੇ ਪ੍ਰਤੀ ਲੋਕੀ ਗੰਭੀਰ ਨਾ ਹੋਏ ਤਾਂ ਭਵਿੱਖ ’ਚ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।