ਪੱਤਰ ਪ੍ਰੇਰਕ
ਟੱਲੇਵਾਲ, 6 ਫਰਵਰੀ
ਇਨਕਲਾਬੀ ਕੇਂਦਰ ਵੱਲੋਂ 15 ਰੋਜ਼ਾ ‘ਰਾਜ ਬਦਲੋ-ਸਮਾਜ ਬਦਲੋ’ ਤਹਿਤ ਪਿੰਡ-ਪਿੰਡ ਜਾਗਰੂਕਤਾ ਮੁਹਿੰਮ ਚਲਾਈ ਗਈ ਹੈ। ਅੱਜ ਚੀਮਾ ਅਤੇ ਜੋਧਪੁਰ ਵਿੱਚ ਜ਼ਿਲ੍ਹਾ ਬਰਨਾਲਾ ਦੀ ਟੀਮ ਵੱਲੋਂ ਡਾ. ਰਜਿੰਦਰ ਪਾਲ, ਡਾ. ਸੁਖਵਿੰਦਰ ਅਤੇ ਯਾਦਵਿੰਦਰ ਠੀਕਰੀਵਾਲਾ ਨੇ ਇਸ ਮੁਹਿੰਮ ਦੌਰਾਨ ਘਰ ਘਰ ਲੀਫਲੈੱਟ ਵੰਡਣ ਦੀ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਦੱਸਿਆ ਕਿ ਹਰ ਪਾਰਲੀਮਾਨੀ ਪਾਰਟੀ ਵੱਲੋਂ ਚੋਣਾਂ ਦੌਰਾਨ ਲੋਕਾਂ ਨੂੰ ਲਾਰੇ ਅਤੇ ਸਬਜ਼ਬਾਗ ਦਿਖਾਏ ਜਾਂਦੇ ਹਨ ਪਰ ਹਕੂਮਤੀ ਗੱਦੀ ਸਾਂਭਣ ਤੋਂ ਬਾਅਦ ਉਹੀ ਵਾਅਦੇ ਰੱਦੀ ਦੀ ਟੋਕਰੀ ਦਾ ਸ਼ਿੰਗਾਰ ਬਣ ਜਾਂਦੇ ਰਹੇ ਹਨ। ਅਜਿਹੀ ਹਾਲਤ ਵਿੱਚ ਇਨਕਲਾਬੀ ਕੇਂਦਰ ਸਮਝਦਾ ਹੈ ਕਿ ਵੋਟ ਪਰਚੀ ਲੋਕਾਂ ਦੇ ਬੁਨਿਆਦੀ ਸਮੱਸਿਆਵਾਂ ਦਾ ਹੱਲ ਨਹੀਂ ਸਗੋਂ ਜਮਾਤੀ ਜੱਦੋ-ਜਹਿਦ ਕਰਨਾ ਵਧੇਰੇ ਢੁੱਕਵਾਂ ਹੈ। ਇਸ ਸਮੇਂ ਇਨਕਲਾਬੀ ਕੇਂਦਰ,ਪੰਜਾਬ ਦੇ ਆਗੂਆਂ ਜਸਪਾਲ ਚੀਮਾ, ਖੁਸ਼ਮੰਦਰ ਪਾਲ, ਨੌਜਵਾਨ ਆਗੂਆਂ ਹਰਪ੍ਰੀਤ, ਜਗਮੀਤ, ਅਵਤਾਰ ਸਿੰਘ ਚੀਮਾ, ਆਜ਼ਾਦ ਸਪੋਰਟਸ ਕਲੱਬ ਦੇ ਨੌਜਵਾਨਾਂ ਰਮਨਦੀਪ, ਦਮਨ, ਲਖਵੀਰ ਅਤੇ ਰੰਮੀ ਤੇ ਗੁਰਮੇਲ ਜੋਧਪੁਰ ਨੇ ਮੁਹਿੰਮ ਵਿੱਚ ਸਹਿਯੋਗ ਦਿੱਤਾ।