ਏਲਨਾਬਾਦ: ਥਾਣਾ ਰਾਣੀਆ ਅਧੀਨ ਆਉਂਦੇ ਜੀਵਨ ਨਗਰ ਪੁਲੀਸ ਚੌਕੀ ਇੰਚਾਰਜ ਜਗਦੀਸ਼ ਕੁਮਾਰ ਨੂੰ ਜ਼ਿਲ੍ਹਾ ਪੁਲੀਸ ਕਪਤਾਨ ਭੁਪਿੰਦਰ ਸਿੰਘ ਵਲੋਂ ਸ਼ਿਕਾਇਤਾਂ ਦੇ ਆਧਾਰ ’ਤੇ ਲਾਈਨ ਹਾਜ਼ਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਕੇਹਰਵਾਲਾ ਵਿੱਚ ਹੋਏ ਇੱਕ ਲੜਾਈ-ਝਗੜੇ ਦੇ ਮਾਮਲੇ ਵਿੱਚ ਸ਼ੰਤੋਸਜਨਕ ਕਾਰਵਾਈ ਨਾ ਕਰਨ ਅਤੇ ਪਿੰਡ ਹਾਰਨੀ ਦੇ ਕੁਝ ਲੋਕਾਂ ਨੇ ਵੀ ਚੌਂਕੀ ਇੰਚਾਰਜ ਦੇ ਰਵੱਈਏ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਇਸ ਤੋਂ ਇਲਾਵਾ ਏਲਨਾਬਾਦ ਦੇ ਡੀਐੱਸਪੀ ਜਗਤ ਸਿੰਘ ਕੋਲ ਵੀ ਚੌਕੀ ਇੰਚਾਰਜ ਦੇ ਖ਼ਿਲਾਫ਼ ਕਈ ਸ਼ਿਕਾਇਤਾਂ ਮਿਲ ਰਹੀਆ ਸਨ। ਉਨ੍ਹਾਂ ਦੀ ਥਾਂ ਸੁਮਿਤ ਕੁਮਾਰ ਕੰਬੋਜ਼ ਨੂੰ ਹੁਣ ਜੀਵਨ ਨਗਰ ਚੌਕੀ ਇੰਚਾਰਜ ਲਾਇਆ ਹੈ। -ਪੱਤਰ ਪ੍ਰੇਰਕ