ਪੱਤਰ ਪ੍ਰੇਰਕ
ਭਗਤਾ ਭਾਈ, 10 ਫਰਵਰੀ
ਕਾਂਗਰਸ ਪਾਰਟੀ ਦੇ ਹਲਕਾ ਰਾਮਪੁਰਾ ਫੂਲ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਗੌਂਸਪੁਰਾ ਤੇ ਜਲਾਲ ਵਿਚ ਚੋਣ ਰੈਲੀਆਂ ਕੀਤੀਆਂ। ਪਿੰਡ ਜਲਾਲ ਵਿਚ ਲੋਕਾਂ ਨੇ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ।
ਸ੍ਰੀ ਕਾਂਗੜ ਨੇ ‘ਕਾਂਗਰਸ ਜਿਤਾਓ ਪੰਜਾਬ ਬਚਾਓ’ ਦਾ ਨਾਅਰਾ ਦਿੰਦਿਆਂ ਕਿਹਾ ਕਿ ਸਿਰਫ ਤੇ ਸਿਰਫ ਕਾਂਗਰਸ ਦੇ ਹੱਥਾਂ ਵਿੱਚ ਹੀ ਪੰਜਾਬ, ਕਿਸਾਨ ਤੇ ਪੰਜਾਬੀਅਤ ਦੇ ਹਿੱਤ ਸੁਰੱਖਿਅਤ ਹਨ। ਇਸੇ ਦੌਰਾਨ ਪਿੰਡ ਗੌਂਸਪੁਰਾ ਤੇ ਟਿੱਬਾ ਬਸਤੀ ਵਿਚ ਵੱਖ-ਵੱਖ ਪਾਰਟੀਆਂ ਦੇ 15 ਪਰਿਵਾਰਾਂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
‘ਲੋਕ ਘਮੰਡੀਆਂ ਦਾ ਹੰਕਾਰ ਤੋੜ ਦੇਣਗੇ’
ਭਾਈਰੂਪਾ (ਪੱਤਰ ਪ੍ਰੇਰਕ): ਹਲਕਾ ਰਾਮਪੁਰਾ ਫੁੂਲ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਪਿੰਡ ਫੂਲੇਵਾਲਾ, ਢਪਾਲੀ, ਧਿੰਗੜ ਅਤੇ ਰਾਈਆ ਵਿੱਚ ਵੱਖ-ਵੱਖ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਕਾਂਗੜ ਨੇ ਕਿਹਾ ਕਿ ਜਿਹੜੇ ਲੋਕ ਘਮੰਡ ਵਿੱਚ ਚੱਲਦੇ ਆਏ ਹਨ, ਉਨ੍ਹਾਂ ਨੂੰ ਉਨ੍ਹਾਂ ਦਾ ਅਹੰਕਾਰ ਮੁਬਾਰਕ ਹੋਵੇ ਪਰ ਲੋਕ ਘਮੰਡੀਆਂ ਦਾ ਹੰਕਾਰ ਲਾਹ ਦੇਣਗੇ। ਪਿੰਡ ਰਾਈਆ ਵਿਚ ਕਾਂਗੜ ਨੂੰ ਲੋਕਾਂ ਨੇ ਲੱਡੂਆਂ ਨਾਲ ਤੋਲਿਆ।