ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 9 ਨਵੰਬਰ
ਪੰਜਾਬ ਵਿਜੀਲੈੰਸ ਬਿਊਰੋ ਨੇ ਅੱਜ ਪੰਜ ਅਫ਼ਸਰਾਂ ਦੀ ਤੈਨਾਤੀ ਦੇ ਹੁਕਮ ਜਾਰੀ ਕੀਤੇ ਹਨ। ਏਆਈਜੀ ਲਖਬੀਰ ਸਿੰਘ ਨੂੰ ਫ਼ਿਰੋਜ਼ਪੁਰ ਵਿਜੀਲੈਂਸ ਰੇਂਜ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਫ਼ਿਰੋਜ਼ਪੁਰ ਰੇਂਜ ਦੇ ਪਹਿਲੇ ਐੱਸਐੱਸਪੀ ਵਿਜੀਲੈਂਸ ਗੌਤਮ ਸਿੰਗਲ ਨੂੰ ਜੁਆਇੰਟ ਡਾਇਰੈਕਟਰ ਵਿਜੀਲੈਂਸ ਬਿਊਰੋ ਚੰਡੀਗੜ੍ਹ ਦੇ ਨਾਲ ਜੁਆਇੰਟ ਡਾਇਰੈਕਟਰ ਕਰਾਈਮ ਵਿਜੀਲੈਂਸ ਬਿਊਰੋ ਦਾ ਚਾਰਜ ਵੀ ਦਿੱਤਾ ਗਿਆ ਹੈ। ਗੁਰਪ੍ਰੀਤ ਕੌਰ ਪੁਰੇਵਾਲ ਨੂੰ ਐੱਸਐੱਸਪੀ ਵਿਜੀਲੈਂਸ ਈੳਡਬਲਿਊ ਲੁਧਿਆਣਾ, ਜਸਪਾਲ ਸਿੰਘ ਨੂੰ ਐੱਸਐੱਸਪੀ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਅਤੇ ਦੇਸ ਰਾਜ ਨੂੰ ਜੁਆਇੰਟ ਡਾਇਰੈਕਟਰ ਸ਼ਿਕਾਇਤ ਸੈੱਲ ਵਿਜੀਲੈਂਸ ਬਿਊਰੋ ਲਾਇਆ ਗਿਆ ਹੈ।