ਭਗਤਾ ਭਾਈ: ਆਮ ਆਦਮੀ ਪਾਰਟੀ ਵੱਲੋਂ ਆਕਸੀਜਨ ਲੈਵਲ ਚੈੱਕ ਕਰਨ ਲਈ ‘ਆਕਸੀ ਮਿੱਤਰ’ ਮੁਹਿੰਮ ਹਲਕਾ ਰਾਮਪੁਰਾ ਫੂਲ ਦੇ ਪਿੰਡਾਂ ਵਿਚ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਪਾਰਟੀ ਦੇ ਵਾਲੰਟੀਅਰਾਂ ਦੀ ਮੀਟਿੰਗ ਪਿੰਡ ਆਦਮਪੁਰਾ ਵਿੱਚ ਹੋਈ। ‘ਆਪ’ ਦੇ ਸੀਨੀਅਰ ਆਗੂ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਆਕਸੀ ਮਿੱਤਰ ਮੁਹਿੰਮ ਤਹਿਤ ਜਗਸੀਰ ਸਿੰਘ ਜੱਗੀ ਆਦਮਪੁਰਾ ਨੂੰ ਹਲਕਾ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਹਲਕੇ ਨੂੰ 15 ਸੈਕਟਰਾਂ ਵਿਚ ਵੰਡ ਕੇ 135 ਆਕਸੀ ਮਿੱਤਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਅਮਨ ਚੀਮਾ, ਗੁਰਵਿੰਦਰ ਬਾਠ, ਜਸਵੀਰ ਭਾਈਰੂਪਾ, ਰਾਜਵਿੰਦਰ ਭਗਤਾ, ਡਾ. ਕੇਵਲ ਸਿੰਘ, ਪਾਲ ਸਿੰਘ ਆਦਮਪੁਰਾ, ਨਿਰਮਲ ਭਾਈਰੂਪਾ, ਲਾਡੀ ਸੰਧੂ ਖੁਰਦ, ਪਾਲ ਢਿੱਲੋਂ ਹਾਜ਼ਰ ਸਨ। -ਪੱਤਰ ਪ੍ਰੇਰਕ