ਜੋਗਿੰਦਰ ਸਿੰਘ ਮਾਨ
ਮਾਨਸਾ, 14 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਵੱਲੋਂ ਮਾਨਸਾ ਜ਼ਿਲ੍ਹੇ ਦਾ ਡੈਲੀਗੇਟ ਇਜਲਾਸ ਗੁਰਦੁਆਰਾ ਸੂਲੀਸਰ ਸਾਹਿਬ ਵਿੱਚ ਕਰਵਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਹੁਣ ਸੰਯੁਕਤ ਕਿਸਾਨ ਮੋਰਚੇ ਨੂੰ ਹੋਰ ਮਜ਼ਬੂਤ ਕਰਕੇ 14 ਜੁਲਾਈ ਤੋਂ ਜ਼ਿਲ੍ਹਾ ਪੱਧਰ ’ਤੇ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਮੀਟਿੰਗ ਕਰਨਗੀਆਂ ਅਤੇ 31 ਜੁਲਾਈ ਨੂੰ ਪੰਜਾਬ ਵਿੱਚ 11 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।
ਉਨ੍ਹਾਂ ਆਪਣੀ ਤਕਰੀਰ ਦੌਰਾਨ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਤੱਕ ਕਿਸਾਨਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ, ਉਨਾਂ ਚਿਰ ਤੱਕ ਬਕਾਇਦਾ ਅੰਦੋਲਨ ਨੂੰ ਜਾਰੀ ਰੱਖਿਆ ਜਾਵੇਗਾ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਲੋ ਨੇ ਕਿਹਾ ਕਿ ਜਦੋਂ ਤੱਕ ਐਮਐਸਪੀ ਉਪਰ ਕਮੇਟੀ ਨਹੀਂ ਬਣਦੀ ਅਤੇ ਲਖੀਮਪੁਰ ਖ਼ੀਰੀ ਦੇ ਕਿਸਾਨਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਪ੍ਰਸ਼ੋਤਮ ਸਿੰਘ ਗਿੱਲ,ਨਿਰਮਲ ਸਿੰਘ ਝੰਡੂਕੇ,ਲਾਭ ਸਿੰਘ ਬਰਨਾਲਾ, ਰਾਜਿੰਦਰ ਸਿੰਘ ਮਾਖਾ, ਜਗਮੇਲ ਸਿੰਘ ਮਘਾਣੀਆ ਨੇ ਸੰਬੋਧਨ ਕੀਤਾ। ਇਸ ਮੌਕੇ ਇਜਲਾਸ ਦੌਰਾਨ 13 ਮੈਂਬਰੀ ਜ਼ਿਲ੍ਹਾ ਕਮੇਟੀ ਚੁਣੀ ਗਈ, ਜਿਸ ਵਿੱਚ ਦਰਸ਼ਨ ਸਿੰਘ ਜਟਾਣਾ ਜ਼ਿਲ੍ਹਾ ਪ੍ਰਧਾਨ,ਜ਼ਸਕਰਨ ਸਿੰਘ ਸ਼ੇਰਖਾਂ ਜਰਨਲ ਸਕੱਤਰ, ਲਾਭ ਸਿੰਘ ਬਰਨਾਲਾ ਅਤੇ ਜਗਮੇਲ ਸਿੰਘ ਮਘਾਣੀਆਂ ਮੀਤ ਪ੍ਰਧਾਨ, ਰਾਜਿੰਦਰ ਸਿੰਘ ਮਾਖਾ ਪ੍ਰੈਸ ਸਕੱਤਰ,ਤੋਤਾ ਸਿੰਘ ਹੀਰਕੇ ਧਾਰਮਿਕ ਵਿੰਗ ਪ੍ਰਧਾਨ,ਬਲਦੇਵ ਸਿੰਘ ਗੰਢੂਆਂ ਸਰਪ੍ਰਸਤ,ਜਗਦੇਵ ਸਿੰਘ ਮੋਜੀਆ ਸਕੱਤਰ, ਬਲਵੰਤ ਸਿੰਘ ਦਲੀਏਵਾਲੀ ਮੀਤ ਪ੍ਰਧਾਨ ਬਣਾਏ ਗਏ ਹਨ, ਜਦੋਂ ਗੁਰਦਿਆਲ ਸਿੰਘ ਰਾਏਪੁਰ, ਤਾਰਾ ਸਿੰਘ ਰੱਲਾ, ਸੁਖਦੇਵ ਸਿੰਘ ਭੱਠਲ,ਨਾਇਬ ਸਿੰਘ ਖਿਆਲਾ ਅਤੇ ਲਾਡ ਸਿੰਘ ਝੰਡਾ ਕਲਾਂ ਕਮੇਟੀ ਮੈਂਬਰ ਨਿਯੁਕਤ ਕੀਤੇ ਗਏ ਹਨ।