ਗਿੱਦੜਬਾਹਾ (ਪੱਤਰ ਪ੍ਰੇਰਕ): ਇੱਥੇ ਗਿੱਦੜਬਾਹਾ ਸਾਈਕਲ ਕਲੱਬ ਵੱਲੋਂ ਆਜ਼ਾਦੀ ਦੀ 75ਵੀ ਵਰ੍ਹੇਗੰਢ ਨੂੰ ਸਮਰਪਿਤ 75 ਕਿਲੋਮੀਟਰ ਸਾਈਕਲ ਰਾਈਡ ਦਾ ਆਯੋਜਨ ਕੀਤਾ ਗਿਆ। ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਅਤੇ ਤੰਦਰੁਸਤ ਜੀਵਨ ਜਿਉਣ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਕਰਵਾਈ ਗਈ ਰਾਈਡ ਨੂੰ ਇੰਸਪੈਕਟਰ ਅੰਗਰੇਜ਼ ਕੁਮਾਰ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਯੂਥ ਅਗਰਵਾਲ ਸਭਾ ਦੇ ਪ੍ਰਧਾਨ ਐਡਵੋਕੇਟ ਮੋਹਿਤ ਗਰਗ ਗੌਰਵ ਵੀ ਮੌਜੂਦ ਸਨ। ਇਸ ਮੌਕੇ ਐਡਵੋਕੇਟ ਸੰਚਿਤ ਜੈਨ, ਹੈਪੀ ਅਹੁਜਾ, ਤਰੁਨ ਗਰਗ, ਰੀਡਰ ਨਿਰਮਲ ਸਿੰਘ, ਪਰਮਜੀਤ ਸਿੰਘ, ਅਜੇ ਗੋਇਲ, ਤਰੁਨ ਸਿੰਘਵੀ, ਰਵਿੰਦਰਪਾਲ ਸਿੰਘ, ਰਾਹੁਲ ਗਰਗ, ਨਵੀਨ ਦਿਉੜਾ, ਗੁਰਪ੍ਰੀਤ ਸਿੰਘ ਭੰਗੂ, ਭੁਪਿੰਦਰ ਸਿੰਘ ਮੌਜੂਦ ਸਨ।