ਪੱਤਰ ਪ੍ਰੇਰਕ
ਮਮਦੋਟ, 20 ਫਰਵਰੀ
ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿੱਚ ਸ਼ਾਮ ਪੰਜ ਵਜੇ ਤੱਕ ਵੱਖ ਵੱਖ ਪੋਲਿੰਗ ਸਟੇਸ਼ਨਾਂ ਤੇ 68 ਪ੍ਰਤੀਸ਼ਤ ਵੋਟ ਪੋਲ ਹੋਈ। ਬਲਾਕ ਮਮਦੋਟ ਦੇ ਵੱਖ ਵੱਖ ਪਿੰਡਾਂ ਵਿਚ ਪੱਤਰਕਾਰਾਂ ਦੀ ਟੀਮ ਵੱਲੋਂ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਗਿਆ ਤਾਂ ਸਵੇਰੇ 12 ਵਜੇ ਤਕ ਵੋਟਾਂ ਪਾਉਣ ਦਾ ਰੁਝਾਨ ਧੀਮੀ ਗਤੀ ਨਾਲ ਚੱਲ ਰਿਹਾ ਸੀ ਤੇ ਬਾਅਦ ਦੁਪਹਿਰ ਵੋਟਾਂ ਪਾਉਣ ਦਾ ਰੁਝਾਨ ਵਿੱਚ ਤੇਜ਼ੀ ਆਈ ਭਾਰਤ ਦੇ ਲੋਕ ਕਤਾਰਾਂ ਵਿੱਚ ਲੱਗ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਪਹੁੰਚੇ। ਬਲਾਕ ਮਮਦੋਟ ਦੇ ਵੱਖ ਵੱਖ ਪਿੰਡਾਂ ਵਿਚ ਪੋਲਿੰਗ ਬੂਥਾਂ ਤੇ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਵਾਪਰਨ ਦੀ ਖਬਰ ਪ੍ਰਾਪਤ ਨਹੀਂ ਹੋਈ ਤੇ ਵੋਟਾਂ ਪਾਉਣ ਦਾ ਕੰਮ ਸ਼ਾਮ ਛੇ ਵਜੇ ਤਕ ਅਮਨ ਅਮਾਨ ਨਾਲ ਚੱਲਿਆ।