ਪੱਤਰ ਪ੍ਰੇਰਕ
ਤਪਾ ਮੰਡੀ, 30 ਅਕਤੂਬਰ
ਤਪਾ ਦੀ ਦਾਣਾ ਮੰਡੀ ਵਿਚੋਂ ਰਾਤੀਂ ਓਮ ਰਾਈਸ ਮਿੱਲ ਦੇ ਪਰਵਾਸੀ ਮਜ਼ਦੂਰਾਂ ਨੂੰ ਮਾਰਨ ਦੀ ਧਮਕੀ ਦੇ ਕੇ ਚੋਰ 47 ਗੱਟੇ ਚੁਰਾ ਕੇ ਲੈ ਗਏ। ਸੂਚਨਾ ਅਨੁਸਾਰ ਢਿੱਲਵਾਂ ਡਰੇਨ ਲਾਗਿਉਂ ਓਮ ਸ਼ੈਲਰ ਵਿੱਚ ਅਸਲੇ ਨਾਲ ਲੈਸ ਕਾਰ ਸਵਾਰ ਆਏ ਅਤੇ ਰਾਖੀ ਬੈਠੇ ਮਜ਼ਦੂਰਾਂ ਨੂੰ ਡਰਾ ਕੇ ਜ਼ਬਰਦਸਤੀ ਗੱਟੇ ਚੁੱਕ ਕੇ ਲੈ ਗਏ।
ਇਸੇ ਤਰਾਂ ਅੰਦਰਲੀ ਦਾਣਾ ਮੰਡੀ ਦੇ ਆੜ੍ਹਤੀਏ ਓਮ ਪ੍ਰਕਾਸ਼ ਸੁਰੇਸ਼ ਕੁਮਾਰ ਦੇ ਫੜ੍ਹ ਵਿਚੋਂ 15 ਗੱਟੇ ਝੋਨੇ ਦੇ ਚੋਰੀ ਹੋ ਗਏ। ਚੋਰੀ ਦੀਆਂ ਘਟਨਾਵਾਂ ਦੀ ਸੂਚਨਾ ਸਦਰ ਥਾਣੇ ਨੂੰ ਦਿੱਤੀ ਗਈ। ਮੌਕੇ ਤੇ ਥਾਣਾ ਮੁਖੀ ਮੈਡਮ ਰੇਣੂ ਪਰੋਚਾ ਨੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ।