ਫਰੀਦਕੋਟ: ਸਦਰ ਪੁਲੀਸ ਨੇ ਚੋਣਾਂ ਤੋਂ ਪਹਿਲਾਂ ਮਾਰੇ ਛਾਪੇ ਦੌਰਾਨ ਪਿੰਡ ਅਰਾਈਆਂ ਵਾਲਾ ਕਲਾਂ ਦੇ ਵਸਨੀਕ ਰਣਯੋਧ ਸਿੰਘ ਕੋਲੋਂ 400 ਲਿਟਰ ਲਾਹਣ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਰਣਯੋਧ ਸਿੰਘ ਖਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲੀਸ ਨੇ ਭੋਲਾ ਨੇ ਵਾਸੀ ਸਾਧਾਂਵਾਲਾ ਕੋਲੋਂ 21 ਬੋਤਲਾਂ, ਭਿੰਦਰ ਸਿੰਘ ਵਾਸੀ ਕੰਮੇਆਣਾ ਕੋਲੋਂ 8 ਬੋਤਲਾਂ ਅਤੇ ਰਵਿੰਦਰ ਕੁਮਾਰ ਵਾਸੀ ਬੀਹਲੇਵਾਲਾ ਤੋਂ 9 ਬੋਤਲਾਂ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। -ਨਿੱਜੀ ਪੱਤਰ ਪ੍ਰੇਰਕ