ਹਰਜੀਤ ਸਿੰਘ ਪਰਮਾਰ
ਬਟਾਲਾ, 6 ਮਈ
ਨਸ਼ੇ ’ਚ ਧੁੱਤ ਹੋ ਕੇ ਬਿਨਾਂ ਮਾਸਕ ਤੋਂ ਸੜਕ ਵਿੱਚ ਇਧਰ-ਓਧਰ ਫਿਰ ਰਹੇ ਅਤੇ ਰਾਹਗੀਰਾਂ ਨੂੰ ਗਾਲਾਂ ਕੱਢ ਰਹੇ ਬਟਾਲਾ ਪੁਲੀਸ ਦੇ ਇੱਕ ਥਾਣੇਦਾਰ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਿਸੇ ਰਾਹਗੀਰ ਵੱਲੋਂ ਹੀ ਬਣਾਈ ਗਈ ਹੈ ਅਤੇ ਸਥਾਨਕ ਡੇਰਾ ਬਾਬਾ ਨਾਨਕ ਰੋਡ ’ਤੇ ਸਥਿੱਤ ਪਿੰਡ ਤਾਰਾਗੜ੍ਹ ਅੱਡੇ ਦੀ ਹੈ। ਵੀਡੀਓ ’ਚ ਥਾਣੇਦਾਰ ਰੈਂਕ ਦਾ ਇੱਕ ਅਧਿਕਾਰੀ ਨਸ਼ੇ ਦੀ ਹਾਲਤ ’ਚ ਭਾਰੀ ਹੰਗਾਮਾ ਕਰ ਰਿਹਾ ਹੈ ਅਤੇ ਆਉਂਦੇ-ਜਾਂਦੇ ਲੋਕਾਂ ਨੂੰ ਗੰਦੀਆਂ ਗਾਲਾਂ ਵੀ ਕੱਢ ਰਿਹਾ ਹੈ। ਥਾਣੇਦਾਰ ਨੇ ਕਿਹਾ ਕਿ ਉਹ ਰਾਧਾ ਸਵਾਮੀ ਹੈ ਅਤੇ ਸ਼ਰਾਬ ਬਿਲਕੁੱਲ ਨਹੀਂ ਪੀਂਦਾ। ਡੀਐਸਪੀ ਸਿਟੀ ਪਰਵਿੰਦਰ ਕੌਰ ਨੇ ਕਿਹਾ ਕਿ ਉੱਚ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।