ਭਿੱਖੀਵਿੰਡ: ਥਾਣਾ ਕੱਚਾ ਪੱਕਾ ਦੀ ਪੁਲੀਸ ਵੱਲੋਂ ਪਿੰਡ ਫਤਿਹਪੁਰ ਸੁੱਗਾ ਵਿੱਚ ਗਸ਼ਤ ਦੌਰਾਨ ਇੱਕ ਸਵਿਫਟ ਕਾਰ ਦੀ ਜਾਂਚ ’ਤੇ ਡਰਾਈਵਰ ਪਲਵਿੰਦਰ ਸਿੰਘ ਗੱਡੀ ਵਿਚੋਂ ਉਤਰ ਕੇ ਫ਼ਰਾਰ ਹੋ ਗਿਆ ਤੇ ਜਦੋਂ ਏਐੱਸਆਈ ਜਗਦੀਸ਼ ਸਿੰਘ ਗੱਡੀ ਵਿਚ ਸਵਾਰ ਸਤਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਇਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਦੇਸੀ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਹੋਏ। ਸਬ-ਇੰਸਪੈਕਟਰ ਬਚਿੱਤਰ ਸਿੰਘ ਨੇ ਦੱਸਿਆ ਪੁਲੀਸ ਵੱਲੋਂ ਸਤਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। -ਪੱਤਰ ਪ੍ਰੇਰਕ