ਪੱਤਰ ਪ੍ਰੇਰਕ
ਚੇਤਨਪੁਰਾ, 2 ਜੂਨ
ਅਜਨਾਲ਼ਾ ਦੇ ਥਾਣਾ ਰਮਦਾਸ ਅਧੀਨ ਆਉਂਦੀ ਬੀਓਪੀ ਪੰਜਗਰਾਈਆਂ ਤੋਂ ਬੀਐੱਸਐੱਫ ਦੀ 73 ਬਟਾਲੀਅਨ ਦੇ ਜੁਆਨਾਂ ਨੇ ਅੱਜ ਸਵੇਰੇ ਕਰੀਬ 8 ਵਜੇ ਭਾਰਤ-ਪਾਕਿਸਤਾਨ ਸਰਹੱਦ ਤੋਂ ਦੋ ਪਿਸਤੌਲ, ਮੈਗਜ਼ੀਨ ਅਤੇ ਕੁਝ ਰੌਂਦ ਬਰਾਮਦ ਕੀਤੇ ਹਨ ਜੋ ਕਿ ਤਾਰਾਂ ਤੋਂ ਪਾਰ ਭਾਰਤ ਵਾਲੇ ਪਾਸੇ ਦੱਬੇ ਹੋਏ ਸਨ। ਬੀਐੱਸਐੱਫ ਦੀ 73 ਬਟਾਲੀਅਨ ਦੇ ਸੀ ਓ ਪੀ ਐੱਸ ਭੱਟੀ ਨੇ ਦੱਸਿਆ ਕਿ ਬੀਐੱਸਐੱਫ ਦੇ ਜਵਾਨਾਂ ਨੇ ਰੋਜ਼ਾਨਾ ਦੀ ਤਰ੍ਹਾਂ ਚੈਕਿੰਗ ਦੌਰਾਨ ਅੱਜ ਸਵੇਰੇ ਗਸ਼ਤ ਦੌਰਾਨ ਪਿਸਤੌਲ ਬਰਾਮਦ ਕੀਤੇ ਹਨ ਜਿਨ੍ਹਾਂ ਨੂੰ ਕਬਜ਼ੇ ’ਚ ਲੈ ਕੇ ਪੁਲੀਸ ਥਾਣਾ ਰਮਦਾਸ ਹਵਾਲੇ ਕਰ ਦਿੱਤੇ ਹਨ। ਬੀਐੱਸਐੱਫ ਅਤੇ ਉੱਚ ਅਧਿਕਾਰੀਆਂ ਤੇ ਖੁਫ਼ੀਆ ਏਜੰਸੀਆਂ ਵੱਲੋਂ ਤਲਾਸ਼ ਜਾਰੀ ਹੈ।