ਪੱਤਰ ਪ੍ਰੇਰਕ
ਮਾਨਸਾ, 11 ਮਈ
ਪਦਮਸ੍ਰੀ ਸੁਰਜੀਤ ਪਾਤਰ ਦੇ ਦੇਹਾਂਤ ’ਤੇ ਮਾਨਸਾ ਜ਼ਿਲ੍ਹੇ ਦੇ ਸਾਹਿਤਕਾਰਾਂ ਅਤੇ ਸਾਹਿਤਕ ਸੰਸਥਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਹਮੇਸ਼ਾ ਅਮਰ ਰਹਿਣਗੀਆਂ। ਰੰਗਕਰਮੀ ਮਨਜੀਤ ਕੌਰ ਔਲਖ, ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ, ਸ਼ਾਇਰ ਗੁਰਪ੍ਰੀਤ, ਰਾਜ ਜੋਸ਼ੀ, ਡਾ. ਸੰਦੀਪ ਘੰਡ, ਬਲਰਾਜ ਮਾਨ, ਹਰਿੰਦਰ ਮਾਨਸ਼ਾਹੀਆਂ, ਬਿੱਟੂ ਔਲਖ ਤੇ ਡਾ. ਸੁਪਨਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਜਥੇਬੰਦੀ ‘ਵੁਆਇਸ ਆਫ਼ ਮਾਨਸਾ’ ਵੱਲੋਂ ਵੀ ਸ਼ਾਇਰ ਸੁਰਜੀਤ ਪਾਤਰ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਡਾ. ਲਖਵਿੰਦਰ ਮੂਸਾ, ਬਲਵਿੰਦਰ ਸਿੰਘ ਕਾਕਾ, ਬਿੱਕਰ ਸਿੰਘ ਮਘਾਣੀਆਂ, ਬਲਵਿੰਦਰ ਸਿੰਘ ਧਾਲੀਵਾਲ, ਸ਼ਾਇਰ ਅੰਮ੍ਰਿਤ ਸਮਤੋਜ, ਆਤਮਾ ਸਿੰਘ ਪਮਾਰ, ਜਗਸੀਰ ਢਿੱਲੋਂ ਨੇ ਕਿਹਾ ਕਿ ਉਨ੍ਹਾਂ ਦੀਆਂ ਲਿਖਤਾਂ ਨੇ ਸਮਾਜ ਦੇ ਹਰ ਵਰਗ ਨੂੰ ਉਸਾਰੂ ਸੁਨੇਹੇ ਦਿੱਤੇ, ਉਨ੍ਹਾਂ ਦੀਆਂ ਲਿਖਤਾਂ ਸਮੇਂ ਦੀਆਂ ਹਕੂਮਤਾਂ ਨੂੰ ਹਮੇਸ਼ਾਂ ਵੰਗਾਰਦੀਆਂ ਰਹੀਆਂ।
ਭੀਖੀ (ਪੱਤਰ ਪ੍ਰੇਰਕ): ਨਵਯੁਗ ਸਾਹਿਤ ਕਲਾ ਮੰਚ ਭੀਖੀ ਵੱਲੋਂ ਪਦਮਸ੍ਰੀ ਡਾ. ਸੁਰਜੀਤ ਪਾਤਰ ਦੀ ਬੇਵਕਤੀ ਮੌਤ ’ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਵਯੁਗ ਸਾਹਿਤ ਕਲਾ ਮੰਚ ਦੇ ਪ੍ਰਧਾਨ ਕਹਾਣੀਕਾਰ ਭੁਪਿੰਦਰ ਫੌਜੀ ਤੇ ਸਰਪ੍ਰਸਤ ਸ਼ਾਇਰ ਸਤਪਾਲ ਭੀਖੀ ਨੇ ਕਿਹਾ ਕਿ ਡਾ. ਪਾਤਰ ਦੇ ਦੇਹਾਂਤ ਨਾਲ ਪੰਜਾਬੀ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਇਸ ਮੌਕੇ ਸਰਪ੍ਰਸਤ ਐੱਸ.ਡੀ.ਓ. ਰਜਿੰਦਰ ਸਿੰਘ ਰੋਹੀ, ਸਕੱਤਰ ਐੱਸ ਅਮਰੀਕ ਭੀਖੀ, ਗੁਰਿੰਦਰ ਅੋਲਖ, ਬਲਦੇਵ ਸਿੰਘ ਸਿੱਧੂ, ਡੀ.ਪੀ. ਜਿੰਦਲ, ਰਜਿੰਦਰ ਸਿੰਘ ਜਾਫਰੀ, ਕਾ. ਗੁਰਨਾਮ ਭੀਖੀ, ਧਰਮਪਾਲ ਨੀਟਾ, ਤਰਕਸ਼ੀਲ ਸੁਸਾਇਟੀ ਦੇ ਭਰਪੂਰ ਮੰਨਣ, ਧਰਮਵੀਰ ਸ਼ਰਮਾ, ਹਰਮੇਸ਼ ਭੋਲਾ, ਜਸਪਾਲ ਅਤਲਾ, ਪ੍ਰੈੱਸ ਕਲੱਬ ਭੀਖੀ ਦੇ ਪ੍ਰਧਾਨ ਸੁਰੇਸ਼ ਸਿੰਗਲਾ, ਬਲਕਾਰ ਸਹੋਤਾ, ਵੇਦ ਤਾਇਲ, ਬਹਾਦਰ ਖਾਨ, ਸੰਦੀਪ ਜਿੰਦਲ ਤੋਂ ਇਲਾਵਾ ਦਾ ਰੌਇਲ ਗਰੁੱਪ ਆਫ ਕਾਲਜਿਜ ਬੋੜਾਵਾਲ ਵਿੱਚ ਸਟਾਫ਼ ਤੇ ਵਿਦਿਆਰਥੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
ਜ਼ਿਲ੍ਹਾ ਬਰਨਾਲਾ ਦੇ ਲੇਖਕਾਂ ਵੱਲੋਂ ਸ਼ਰਧਾਂਜਲੀਆਂ ਭੇਟ
ਬਰਨਾਲਾ (ਖੇਤਰੀ ਪ੍ਰਤੀਨਿਧ): ਪੰਜਾਬੀ ਸਾਹਿਤ ਦੇ ਸਿਰਮੌਰ ਕਵੀ ਪਦਮਸ੍ਰੀ ਸੁਰਜੀਤ ਪਾਤਰ ਦੀ ਅਚਾਨਕ ਮੌਤ ਹੋ ਜਾਣ ’ਤੇ ਪੰਜਾਬੀ ਸਾਹਿਤ ਸਭਾ ਬਰਨਾਲਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਦੱਸਿਆ ਕਿ ਉਹ ਲੰਘੇ ਸ਼ੁੱਕਰਵਾਰ ਸਭਾ ਦੇ ਸਾਲਾਨਾ ਸਮਾਗਮ ਦੀ ਪ੍ਰਧਾਨਗੀ ਕਰ ਕੇ ਗਏ ਸਨ। ਸ੍ਰੀ ਤਿਲਕ ਨੇ ਕਿਹਾ ਕਿ ਸ੍ਰੀ ਪਾਤਰ ਵੱਲੋਂ ਬਤੌਰ ਲੇਖਕ ਵਜੋਂ ਉਨ੍ਹਾਂ ਵੱਲੋਂ ਨਿਭਾਈ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਡਾ. ਜੋਗਿੰਦਰ ਸਿੰਘ ਨਰਾਲਾ, ਡਾ. ਭੁਪਿੰਦਰ ਸਿੰਘ ਬੇਦੀ, ਮਾਲਵਿੰਦਰ ਸ਼ਾਇਰ, ਰਾਮ ਸਰੂਪ ਸ਼ਰਮਾ, ਸੀ. ਮਾਰਕੰਡਾ, ਬੂਟਾ ਸਿੰਘ ਚੌਹਾਨ, ਕੁਲਦੀਪ ਸੂਦ, ਪਵਨ ਪਰਿੰਦਾ, ਡਾ. ਸੰਪੂਰਨ ਸਿੰਘ ਟੱਲੇਵਾਲੀਆ, ਮੇਘ ਰਾਜ ਮਿੱਤਰ, ਡਾ. ਤਰਸਪਾਲ ਕੌਰ ਤੇ ਤੇਜਿੰਦਰ ਚੰਡਿਹੋਕ ਹਾਜ਼ਰ ਸਨ।