ਪੱਤਰ ਪ੍ਰੇਰਕ
ਪਠਾਨਕੋਟ, 19 ਮਾਰਚ
ਪਿੰਡ ਹਰਦੋਸ਼ਰਨ ਵਿੱਚ 2 ਦੁਧਾਰੂ ਮੱਝਾਂ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਸਰਪੰਚ ਠਾਕੁਰ ਕਰਤਾਰ ਸਿੰਘ ਨੇ ਦੱਸਿਆ ਕਿ ਸੋਨੂਦੀਨ ਦੀਆਂ 2 ਮੱਝਾਂ ਦੀ ਮੌਤ ਹੋ ਗਈ ਜਦੋਂਕਿ ਇੱਕ ਮੱਝ ਨੂੰ ਬਚਾ ਲਿਆ ਗਿਆ। ਸੋਨੂਦੀਨ ਨੇ ਦੱਸਿਆ ਕਿ ਉਹ ਦੇਰ ਸ਼ਾਮ ਜਦੋਂ ਉਹ ਆਪਣੀਆਂ ਮੱਝਾਂ ਨੂੰ ਬੰਨ੍ਹਣ ਲਈ ਖੇਤਾਂ ਵਿੱਚੋਂ ਲੈਣ ਗਿਆ ਤਾਂ ਮੱਝਾਂ ਬਿਜਲੀ ਦੀ ਤਾਰ ਦੀ ਲਪੇਟ ਵਿੱਚ ਆਈਆਂ ਹੋਈਆਂ ਸਨ। ਸਰਪੰਚ ਠਾਕੁਰ ਕਰਤਾਰ ਸਿੰਘ ਦਾ ਕਹਿਣਾ ਸੀ ਕਿ ਪਿੰਡ ਵਿੱਚ ਜ਼ਿਆਦਾਤਰ ਬਿਜਲੀ ਸਪਲਾਈ ਦੀਆਂ ਤਾਰਾਂ ਦਰੱਖਤਾਂ ਨਾਲ ਲਟਕ ਰਹੀਆਂ ਹਨ, ਜੋ ਹਾਦਸਿਆਂ ਨੂੰ ਸੱਦਾ ਦੇ ਰਹੀਆਂ ਹਨ।