ਪੱਤਰ ਪ੍ਰੇਰਕ
ਅਟਾਰੀ, 13 ਅਪਰੈਲ
ਗਰੁੱਪ ਕਮਾਂਡਰ ਬ੍ਰਿਗੇਡੀਅਰ ਰੋਹਿਤ ਕੁਮਾਰ, ਸੈਨਾ ਮੈਡਲ ਐੱਨਸੀਸੀ ਗਰੁੱਪ ਹੈੱਡ ਕੁਆਰਟਰ ਅੰਮ੍ਰਿਤਸਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਨਲ ਵੀ ਕੇ ਪੁਨਧੀਰ ਸੈਨਾ ਮੈਡਲ, ਕਮਾਂਡਿੰਗ ਅਫ਼ਸਰ ਫਸਟ ਪੰਜਾਬ ਬਟਾਲੀਅਨ ਦੀ ਅਗਵਾਈ ਹੇਠ ਵਾਰ ਮੈਮੋਰੀਅਲ ਅੰਮ੍ਰਿਤਸਰ ਨੇੜੇ ਇੰਡੀਆ ਗੇਟ ਵਿਖੇ ਐੱਨਸੀਸੀ ਕੈਡਿਟਾਂ ਰਾਹੀਂ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧ ਅਫ਼ਸਰ ਕਰਨਲ ਆਰ ਐੱਨ ਸਿਨਹਾ ਵੀ ਹਾਜ਼ਰ ਸਨ। ਇਸ ਮੌਕੇ ਬ੍ਰਿਗੇਡੀਅਰ ਰੋਹਿਤ ਕੁਮਾਰ ਨੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਕੁਆਰਟ ਗਾਰਡ ਤੋਂ ਸ਼ਾਨਦਾਰ ਸ਼ਲਾਮੀ ਲਈ। ਇਸ ਮੌਕੇ ਐੱਨਸੀਸੀ ਕੈਡਿਟਾਂ ਰਾਜਵਿੰਦਰ ਕੌਰ, ਸ਼ਿਵਰਾਜ ਗਿੱਲ ਤੇ ਹਰਦੀਪ ਕੌਰ ਨੇ ਦੇਸ਼ ਭਗਤੀ ਦੇ ਗੀਤਾਂ ਦੀ ਪੇਸ਼ਕਾਰੀ ਕੀਤੀ। ਅੰਡਰ ਅਫ਼ਸਰ ਚਿਰਾਗ ਵਾਹੀ, ਕੈਡਿਟ ਅਭੀਜੋਤ ਤੇ ਪਲਕਦੀਪ ਕੌਰ ਤੋਂ ਇਲਾਵਾ ਐੱਨਸੀਸੀ ਅਫ਼ਸਰ ਸੁਖਪਾਲ ਸਿੰਘ ਤੇ ਪ੍ਰਦੀਪ ਕੁਮਾਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੂਬੇਦਾਰ ਮੇਜਰ ਸੁਖਵੀਰ ਸਿੰਘ, ਸੂਬੇਦਾਰ ਪ੍ਰੇਮ ਸਿੰਘ, ਨਾਇਬ ਸੂਬੇਦਾਰ ਹਰਮੀਤ ਸਿੰਘ, ਬੀਐਚਐਮ ਮੇਜਰ ਸਿੰਘ ਆਰਮੀ ਸਟਾਫ, ਸੀਟੀਓ ਗੁਰਵੰਤ ਸਿੰਘ ਅਤੇ ਕੈਡਿਟ ਹਾਜ਼ਰ ਸਨ।