ਪੱਤਰ ਪ੍ਰੇਰਕ
ਜੈਂਤੀਪੁਰ, 5 ਅਪਰੈਲ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਕੱਥੂਨੰਗਲ ਦਾ ਚੋਣ ਇਜਲਾਸ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਅਤੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਹੇਠ ਪਿੰਡ ਰੂਪੋਵਾਲੀ ਦੇ ਗੁਰਦੁਆਰਾ ਬਾਬਾ ਬਕੂਆ ਵਿੱਚ ਹੋਇਆ। ਇਸ਼ ਵਿੱਚ ਜ਼ੋਨ ਦੇ ਇੱਕੀ ਪਿੰਡਾਂ ਦੀਆਂ ਇਕਾਈਆਂ ਤੇ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਜ਼ੋਨ ਦੀ ਕੋਰ ਕਮੇਟੀ ਚੁਣੀ ਗਈ। ਇਸ ਵਿੱਚ ਲਖਬੀਰ ਸਿੰਘ ਕੱਥੂਨੰਗਲ ਪ੍ਰਧਾਨ, ਗੁਰਬਾਜ ਸਿੰਘ ਸਕੱਤਰ, ਸਵਿੰਦਰ ਸਿੰਘ ਰੂਪੋਵਾਲੀ ਖਜ਼ਾਨਚੀ, ਸਰਬਨਰੰਜਨ ਸਿੰਘ ਦੁਧਾਲਾ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਜਹਾਂਗੀਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਜੇਠੂਵਾਲ ਸਹਾਇਕ ਸਕੱਤਰ, ਪਰਜੀਤ ਸਿੰਘ ਮਾਨ ਸੰਗਠਨ ਸਕੱਤਰ, ਹਰਦੀਪ ਸਿੰਘ ਢੱਡੇ ਸਹਾਇਕ ਖਜਾਨਚੀ, ਵਰਿੰਦਰ ਸਿੰਘ ਕੱਥੂਨੰਗਲ ਪ੍ਰੈੱਸ ਸਕੱਤਰ ਅਤੇ ਇਕਬਾਲ ਸਿੰਘ, ਨਰਿੰਦਰ ਸਿੰਘ ਫੱਤੂਭੀਲਾ, ਜਗਜੀਤ ਸਿੰਘ, ਸਰਬਜੀਤ ਸਿੰਘ ਸਹਿਜਾਦਾ, ਸਿਮਰਤਪਾਲ ਸਿੰਘ, ਪਰਜੀਤ ਸਿੰਘ ਰਾਮਦੀਵਾਲੀ, ਗੁਰਪ੍ਰੀਤ ਸਿੰਘ ਖੁਸ਼ੀ ਪੁਰ, ਰਣਜੀਤ ਸਿੰਘ ਕੱਥੂਨੰਗਲ, ਕਿਰਨਦੀਪ ਸਿੰਘ ਅਜੈਬਵਾਲੀ, ਉਸਤਤਪ੍ਰੀਤ ਸਿੰਘ ਢੱਡੇ, ਪ੍ਰਿਤਪਾਲ ਸਿੰਘ ਦੁਧਾਲਾ, ਬੀਬੀ ਪਰਮਜੀਤ ਕੌਰ, ਬੀਬੀ ਜਸਵਿੰਦਰ ਕੌਰ ਸਹਿਜ਼ਾਦਾ, ਬੀਬੀ ਪਰਮਜੀਤ ਕੌਰ, ਬੀਬੀ ਹਰਜਿੰਦਰ ਕੌਰ ਖੁਸੀਪੁਰ, ਅਤੇ ਬੀਬੀ ਰਾਜਵੰਤ ਕੌਰ ਜ਼ੋਨ ਦੇ ਮੈਂਬਰ ਚੁਣੇ ਗਏ। ਇਸ ਮੌਕੇ ਸੂਬਾ ਸਕੱਤਰ ਪੰਧੇਰ ਅਤੇ ਚੱਬਾ ਨੇ ਕਿਹਾ ਕਿ ਐੱਮਐੱਸਪੀ ਗਾਰੰਟੀ ਕਾਨੂੰਨ ਬਣਾਉਣਾ, ਬਿਆਸ ਭਾਖੜਾ ਮੈਨੇਜਮੈਂਟ ਬੋਰਡ ਤੋਂ ਪੰਜਾਬ ਦੀ ਹਿੱਸੇਦਾਰੀ ਖਤਮ ਕਰਨਾ ਅਤੇ ਚਿੱਪ ਵਾਲੇ ਬਿਜਲੀ ਮੀਟਰਾਂ ਆਦਿ ਮੰਗਾਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਮੰਡੀ ਬੋਰਡ ਮਾਰਕੀਟ ਕਮੇਟੀ ਨਾਲ ਕਣਕ ਦੀ ਖਰੀਦ ਸਬੰਧੀ ਮੰਗਾਂ ਤੇ ਬਿਜਲੀ ਸਬੰਧੀ ਮੰਗਾਂ ਨੂੰ ਲੈ ਕੇ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ।