ਪੱਤਰ ਪ੍ਰੇਰਕ
ਤਰਨ ਤਾਰਨ, 26 ਦਸੰਬਰ
ਕਿਸਾਨਾਂ ਦੀਆਂ ਸੂਬਾ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ 20 ਦਸੰਬਰ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਇਥੇ ਲਗਾਏ ਧਰਨਿਆਂ ਵਿੱਚ ਚੋਣਾਂ ਤੋਂ ਦੂਰ ਰਹਿਣ ਦਾ ਮੁੱਦਾ ਜ਼ੋਰ ਨਾਲ ਉੱਭਰਿਆ ਹੈ| ਧਰਨਿਆਂ ਵਿੱਚ ਂ ਆਗੂਆਂ ਚੋਣਾਂ ਲੜਨ ਦੀਆਂ ਤਿਆਰੀਆਂ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੀ ਵਿੱਚ ਨਿਖੇਧੀ ਕੀਤੀ ਤੇ ਕਿਹਾ ਕਿ ਚੋਣਾਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਕਾਰਗਰ ਸਾਬਤ ਨਹੀਂ ਹੋ ਸਕਦੀਆਂ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਇਥੋਂ ਦੇ ਰੇਲਵੇ ਸ਼ਟੇਸ਼ਨ ’ਤੇੇ ਬੀਕੇਯੂ (ਏਕਤਾ ਉਗਰਾਹਾਂ) ਵਲੋਂ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ| ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਧਰਨੇ ਨੂੰ ਜਥੇਬੰਦੀ ਦੇ ਆਗੂ ਮੇਹਰ ਸਿੰਘ ਤਲਵੰਡੀ ਤੇ ਸੁਖਦੇਵ ਸਿੰਘ ਦੁੱਬਲੀ ਸੰਬੋਧਨ ਕਰਦਿਆਂ ਕਿਹਾ ਕਿ ਚੋਣਾਂ ਲੜਨ ਵਾਲੀਆਂ ਧਿਰਾਂ ਦਿੱਲੀ ਅੰਦੋਲਨ ਵਿੱਚ ਪੈਦਾ ਕੀਤੇ ਕਿਸਾਨ ਏਕੇ ਵਿੱਚ ਦਰਾੜ ਪੈਂਦਾ ਕਰਨਗੀਆਂ ਜਿਹੜਾ ਭਵਿੱਖ ਵਿੱਚ ਜ਼ਾਲਮ ਹਕੂਮਤਾਂ ਦੇ ਹੱਕ ਵਿੱਚ ਭੁਗਤੇਗਾ|
ਪੱਕਾ ਧਰਨੇ ਮੌਕੇ ਜਥੇਬੰਧਕ ਤਾਕਤ ਮਜ਼ਬੂਤ ਕਰਨ ਦਾ ਸੱਦਾ
ਸ਼ਾਹਕੋਟ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਸਥਾਨਕ ਤਹਿਸੀਲ ਕੰਪਲੈਕਸ ਵਿੱਚ ਲਗਾਏ ਹੋਏ ਦਿਨ/ਰਾਤ ਦੇ ਪੱਕੇ ਧਰਨੇ ਦੇ ਸੱਤਵੇਂ ਦਿਨ ਵਿਚ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚੋਣ ਦੰਗਲ ਵਿਚ ਉਲਝਣ ਦੀ ਬਜਾਏ ਆਪਣੀ ਮਜਬੂਤ ਜਥੇਬੰਦਕ ਤਾਕਤ ਉਸਾਰਨ ਲਈ ਪੂਰਾ ਤਾਣ ਲਾਉਣ। ਜ਼ਿਲ੍ਹਾ ਕਨਵੀਨਰ ਮੋਹਨ ਸਿੰਘ ਬੱਲ ਨੇ ਕਿਹਾ ਕਿ ਚੋਣਾਂ ਤੋਂ ਦੂਰੀ ਬਣਾਏ ਰੱਖਣ ਨਾਲ ਹੀ ਯੂਨੀਅਨ ਨੂੰ ਇਕ ਮਾਲਾ ਵਿਚ ਪਰੋ ਕੇ ਰੱਖਿਆ ਜਾ ਸਕਦਾ ਹੈ।