ਕਾਮਰੇਡਾਂ ਨੇ ਐੱਸਐੱਚਓ ਦਾ ਪੁਤਲਾ ਫੂਕਿਆ

ਕਾਮਰੇਡਾਂ ਨੇ ਐੱਸਐੱਚਓ ਦਾ ਪੁਤਲਾ ਫੂਕਿਆ

ਐੱਸਐੱਚਓ ਦਾ ਪੁਤਲਾ ਫੂਕਦੇ ਹੋਏ ਹੋਏ ਸੀਪੀਆਈ ਕਾਰਕੁਨ।

ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 11 ਅਗਸਤ

ਅੱਜ ਭਾਰਤੀ ਕਮਿਊਨਿਸਟ ਪਾਰਟੀ ਬਲਾਕ ਅਟਾਰੀ ਵੱਲੋਂ ਕਾਮਰੇਡ ਦੀਪਕ ਕੁਮਾਰ ਦੀਆਂ ਗੁਰੂਵਾਲੀ ਨੇੜੇ ਅੰਮ੍ਰਿਤਸਰ ਤਰਨਤਾਰਨ ਸੜਕ ਉੱਪਰ ਬੀਤੇ ਦਿਨੀਂ ਕਬਜ਼ਾ ਕਰਨ ਦੀ ਨੀਅਤ ਨਾਲ ਦੁਕਾਨਾਂ ਢਾਹੁਣ ਦੇ ਮਾਮਲੇ ’ਚ ਕਥਿਤ ਦੋਸ਼ੀਆਂ ਖ਼ਿਲਾਫ਼ ਪੁਲੀਸ ਵੱਲੋਂ ਕਾਰਵਾਈ ਨਾ ਕਰਨ ਖ਼ਿਲਾਫ਼ ਧਰਨਾ ਦਿੱਤਾ ਗਿਆ ਅਤੇ ਐੱਸਐੱਚਓ ਚਾਟੀਵਿੰਡ ਦਾ ਪੁਤਲਾ ਫੂਕਿਆ ਗਿਆ। ਕਾਮਰੇਡ ਲਖਬੀਰ ਸਿੰਘ ਨਿਜਾਮਪੁਰ ਨੇ ਦੱਸਿਆ ਮਾਮਲੇ ਸਬੰਧੀ ਜੁਲਾਈ ਮਹੀਨੇ ਦੀ 16 ਤਰੀਖ ਨੂੰ ਐੱਸਐੱਚਓ ਚਾਟੀਵਿੰਡ ਨੂੰ ਲਿਖ਼ਤੀ ਸ਼ਿਕਾਇਤ ਕੀਤੀ ਗਈ ਸੀ ਪ੍ਰੰਤੂ ਕਾਰਵਾਈ ਨਾ ਹੋਣ ਕਾਰਨ ਅੱਜ ਕਮਿਊਨਿਸਟ ਪਾਰਟੀ ਵੱਲੋਂ ਰੋਸ ਵਜੋਂ ਦੁਕਾਨਾਂ ਵਾਲੀ ਜਗ੍ਹਾ ਉੱਪਰ ਧਰਨਾ ਦਿੱਤਾ ਗਿਆ ਹੈ। ਧਰਨੇ ਵਾਲੀ ਜਗ੍ਹਾ ਉੱਪਰ ਐੱਸਐੱਚਓ ਚਾਟੀਵਿੰਡ ਕਸ਼ਮੀਰ ਸਿੰਘ ਨੇ ਪਹੁੰਚ ਕੇ ਵਿਸ਼ਵਾਸ਼ ਦਿਵਾਇਆ ਕਿ ਚਾਰ ਦਿਨਾਂ ਦੇ ਅੰਦਰ ਅੰਦਰ ਜੇਸੀਬੀ ਅਤੇ ਟਰੈਕਟਰ ਰਿਕਵਰ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਅੱਜ ਦੇ ਰੋਸ ਧਰਨੇ ਨੂੰ ਕਮਿਊਨਿਸਟ ਪਾਰਟੀ ਦਿਹਾਤੀ ਆਗੂ ਕਾਮਰੇਡ ਲੱਖਬੀਰ ਸਿੰਘ ਨਿਜਾਮਪੁਰ, ਗੁਰਦੀਪ ਸਿੰਘ ਗੁਰੂਵਾਲੀ, ਜੋਗਿੰਦਰ ਸਿੰਘ ਗੋਪਾਲਪੁਰ, ਪ੍ਰਕਾਸ਼ ਸਿੰਘ ਕੈਰੋਨੰਗਲ, ਮੰਗਲ ਸਿੰਘ ਖਜਾਲਾ, ਪੱਤਰਕਾਰ ਭਾਈਚਾਰੇ ਵੱਲੋਂ ਨਵਤੇਜ ਸਿੰਘ ਵਿਰਦੀ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All