ਗੁਰਬਸ਼ਪੁਰੀ
ਤਰਨ ਤਾਰਨ, 5 ਫਰਵਰੀ
ਤਰਨ ਤਾਰਨ, ਪੱਟੀ ,ਖਡੂਰ ਸਾਹਿਬ ਅਤੇ ਖੇਮਕਰਨ ਹਲਕਿਆਂ ਵਿੱਚ 46 ਉਮੀਦਵਾਰ ਕਿਸਮਤ ਅਜ਼ਮਾਉਣਗੇ| ਅਕਾਲੀ ਦਲ (ਅ) ਨੇ ਵੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ| ਹਲਕਾ ਤਰਨ ਤਾਰਨ ਤੋਂ ਕੁੱਲ 12 ਉਮੀਦਵਾਰ ਮੈਦਾਨ ਵਿੱਚ ਹਨ। ਤਿੰਨ ਕੋਨੇ ਮੁਕਾਬਲੇ ਵਿੱਚ ਅਕਾਲੀ ਦਲ ਦੇ ਹਰਮੀਤ ਸਿੰਘ ਸੰਧੂ, ਆਪ ਦੇ ਡਾ. ਕਸ਼ਮੀਰ ਸਿੰਘ ਸੋਹਲ ਅਤੇ ਕਾਂਗਰਸ ਦੇ ਡਾ. ਧਰਮਬੀਰ ਅਗਨੀਹੋਤਰੀ ਸ਼ਾਮਲ ਹਨ| ਹੋਰਨਾਂ ਉਮੀਦਵਾਰਾਂ ਵਿੱਚ ਨਵਰੀਤ ਸਿੰਘ ਹੁੰਦਲ (ਭਾਜਪਾ), ਅਮਰੀਕ ਸਿੰਘ ਵਰਪਾਲ (ਲੋਕ ਇਨਸਾਫ਼ ਪਾਰਟੀ), ਅੰਮ੍ਰਿਤਪਾਲ ਸਿੰਘ ਮਹਿਰੋਂ, ਹਰਜੀਤ ਕੌਰ, ਧਰਮਪਾਲ ਸਿੰਘ, ਡਾ. ਸੁਖਮਨਦੀਪ ਸਿੰਘ (ਸੰਯੁਕਤ ਸਮਾਜ ਮੋਰਚਾ), ਹਰਜਿੰਦਰ ਸਿੰਘ, ਮਲਕੀਅਤ ਸਿੰਘ ਗਿੱਲ ਅਤੇ ਵਿਜੈ ਕੁਮਾਰ ਸ਼ਾਮਲ ਹਨ| ਹਲਕਾ ਪੱਟੀ ਵਿੱਚ 12 ਉਮੀਦਵਾਰ ਹਨ ਜਦਕਿ ਲਾਲਜੀਤ ਸਿੰਘ ਭੁੱਲਰ, ਹਰਮਿੰਦਰ ਸਿੰਘ ਗਿੱਲ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀਆਂ ਅੱਜ ਤੱਕ ਦੀਆਂ ਸਰਗਰਮੀਆਂ ਮੁਕਾਬਲੇ ਨੂੰ ਤਿੰਨ ਕੋਨਾ ਬਣਾ ਰਹੀਆਂ ਹਨ| ਇਥੋਂ ਹੋਰਨਾਂ ਉਮੀਦਵਾਰਾਂ ਵਿੱਚ ਪੰਜਾਬ ਲੋਕ ਕਾਂਗਰਸ ਦੇ ਜਸਕਰਨ ਸਿੰਘ, ਸੰਯੁਕਤ ਸਮਾਜ ਮੋਰਚਾ ਦੇ ਸਰਤਾਜ ਸਿੰਘ ਸੰਧੂ ਤੋਂ ਇਲਾਵਾ ਮਨਜੀਤ ਸਿੰਘ, ਦਿਲਬਾਗ਼ ਸਿੰਘ, ਸਤਨਾਮ ਸਿੰਘ, ਰਵਿੰਦਰ ਸਿੰਘ, ਸੁਖਵੰਤ ਸਿੰਘ, ਹਰਜਿੰਦਰ ਸਿੰਘ ਅਤੇ ਅਮਨਦੀਪ ਸਿੰਘ ਸ਼ਾਮਲ ਹਨ| ਹਲਕਾ ਖੇਮਕਰਨ ਤੋਂ ਤਿੰਨ ਕੋਨੇ ਮੁਕਾਬਲੇ ਵਿੱਚ ਕਾਂਗਰਸ ਦੇ ਸੁਖਪਾਲ ਸਿੰਘ ਭੁੱਲਰ, ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਅਤੇ ਆਪ ਦੇ ਸਰਵਨ ਸਿੰਘ ਧੁੰਨ ਸ਼ਾਮਲ ਹਨ| ਹੋਰਨਾਂ ਉਮੀਦਵਾਰਾਂ ਵਿੱਚ ਦਲਜੀਤ ਸਿੰਘ ਗਿੱਲ (ਸੰਯੁਕਤ ਅਕਾਲੀ ਦਲ), ਸੁਰਜੀਤ ਸਿੰਘ ਭੂਰਾ (ਸੰਯੁਕਤ ਸਮਾਜ ਮੋਰਚਾ), ਅਜੈ ਕੁਮਾਰ, ਇੰਦਰਜੀਤ ਸਿੰਘ, ਸ਼ਿੰਗਾਰਾ ਸਿੰਘ, ਹਰਪਾਲ ਸਿੰਘ, ਸੁਰਜੀਤ ਸਿੰਘ, ਜੈਮਲ ਸਿੰਘ, ਪਵਨ ਕੁਮਾਰ, ਅੰਗਰੇਜ਼ ਸਿੰਘ, ਅਤੇ ਗੁਰਸ਼ਰਨ ਸਿੰਘ ਸ਼ਾਮਲ ਹਨ। ਹਲਕਾ ਖਡੂਰ ਸਾਹਿਬ ਤੋਂ ਤਿੰਨ ਤਿਕੋਣੀ ਟੱਕਰ ਬਣਾਉਣ ਵਾਲੇ ਕਾਂਗਰਸ ਪਾਰਟੀ ਦੇ ਰਮਨਜੀਤ ਸਿੰਘ ਸਹੋਤਾ ਸਿੱਕੀ, ਅਕਾਲੀ ਦਲ ਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਲਾਲਪੁਰਾ ਸ਼ਾਮਲ ਹਨ| ਹੋਰਨਾਂ ਉਮੀਦਵਾਰਾਂ ਵਿੱਚ ਹਰਜਿੰਦਰ ਸਿੰਘ ਟਾਂਡਾ (ਸੰਯੁਕਤ ਸਮਾਜ ਮੋਰਚਾ), ਪੂਰਨ ਸਿੰਘ, ਜਸਵੰਤ ਸਿੰਘ, ਗੁਰਦੇਵ ਸਿੰਘ ਅਤੇ ਵਰਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਯੋਗ ਪਾਏ ਗਏ ਹਨ।
ਜ਼ਿਲ੍ਹਾ ਗੁਰਦਾਸਪੁਰ: 70 ਉਮੀਦਵਾਰ ਅਜ਼ਮਾਉਣਗੇ ਕਿਸਮਤ
ਗੁਰਦਾਸਪੁਰ (ਪੱਤਰ ਪ੍ਰੇਰਕ): ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਿਲ੍ਹਾ ਗੁਰਦਾਸਪੁਰ ਦੇ ਸੱਤ ਵਿਧਾਨ ਸਭਾ ਹਲਕਿਆਂ ਲਈ 70 ਉਮੀਦਵਾਰ ਚੋਣ ਮੈਦਾਨ ’ਚ ਹਨ। ਪੰਜ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਬਟਾਲਾ ਹਲਕੇ ਤੋਂ 13 ਉਮੀਦਵਾਰ, ਕਾਦੀਆਂ ਤੋਂ 12 , ਫਤਿਹਗੜ੍ਹ ਚੂੜੀਆਂ ਤੋਂ 8, ਗੁਰਦਾਸਪੁਰ ਤੋਂ 13, ਸ੍ਰੀ ਹਰਗੋਬਿੰਦਪੁਰ ਤੋਂ 9, ਦੀਨਾਨਗਰ ਤੋਂ 5 ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ 10 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵਿਧਾਨ ਸਭਾ ਹਲਕਾ ਗੁਰਦਾਸਪੁਰ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਅਮਰਪ੍ਰੀਤ ਕੌਰ, ਕਾਦੀਆਂ ਤੋਂ ਆਜ਼ਾਦ ਉਮੀਦਵਾਰ ਗੁਰਜੀਤ ਸਿੰਘ, ਬਟਾਲਾ ਹਲਕੇ ਤੋਂ ਆਜ਼ਾਦ ਉਮੀਦਵਾਰ ਨਿਤਿਸ਼ ਚੌਹਾਨ ਤੇ ਗੁਰਪ੍ਰੀਤ ਸਿੰਘ ਤੇ ਡੇਰਾ ਬਾਬਾ ਨਾਨਕ ਹਲਕੇ ਤੋਂ ਆਜ਼ਾਦ ਵਜੋਂ ਕੰਵਲ ਦੀਪ ਨੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ।