ਪੱਤਰ ਪ੍ਰੇਰਕ
ਪਠਾਨਕੋਟ, 18 ਨਵੰਬਰ
ਰਣਜੀਤ ਸਾਗਰ ਡੈਮ ਪ੍ਰੋਜੈਕਟ ਤੇ ਕੰਮ ਕਰਦੇ ਪੰਜਾਬ ਪਾਵਰਕੌਮ ਵਿਭਾਗ ਦੇ ਮੁਲਾਜ਼ਮਾਂ ਨੇ ਜੁਆਇੰਟ ਫੋਰਮ ਪੰਜਾਬ ਦੇ ਸੱਦੇ ਤੇ ਸ਼ਾਹਪੁਰਕੰਡੀ ਵਿਖੇ ਪ੍ਰਧਾਨ ਸੁਰਿੰਦਰ ਸਿੰਘ ਅਤੇ ਟੀਐੱਸਯੂ ਦੇ ਪ੍ਰਧਾਨ ਰਵੀ ਕੁਮਾਰ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਅਤੇ ਕਾਲੇ ਝੰਡੇ ਲੈ ਕੇ ਰੋਸ ਮਾਰਚ ਕੱਢਿਆ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਰਵੀ ਕੁਮਾਰ ਅਤੇ ਕਪਿਲ ਦੇਵ ਨੇ ਕਿਹਾ ਕਿ 5 ਵਰਗ ਦੇ ਮੁਲਾਜ਼ਮਾਂ, ਜਿੰਨ੍ਹਾਂ ਵਿੱਚ ਐਸਐਸਏ, ਲਾਈਨਮੈਨ, ਸਹਾਇਕ ਲਾਈਨਮੈਨ, ਯੂਡੀਸੀ ਅਤੇ ਐਲਡੀਸੀ ਸ਼ਾਮਲ ਹਨ, ਨੂੰ ਸਾਲ 2011 ਤੋਂ ਬਣਦੇ ਪੇ ਬੈਂਡ ਅਨੁਸਾਰ ਤਨਖਾਹ ਸਕੇਲ ਦੇਣ ਲਈ ਪਾਵਰਕੌਮ ਪ੍ਰਬੰਧਨ ਅਤੇ ਸਰਕਾਰ ਵਿੱਚ ਸਮਝੌਤਾ ਹੋ ਚੁੱਕਾ ਹੈ ਪਰ ਨਾ ਤਾਂ ਪੰਜਾਬ ਸਰਕਾਰ ਅਤੇ ਨਾ ਹੀ ਪ੍ਰਬੰਧਨ ਉਨ੍ਹਾਂ ਦੀ ਇਸ ਮੰਨੀ ਹੋਈ ਮੰਗ ਨੂੰ ਲਾਗੂ ਕਰ ਰਿਹਾ ਹੈ।
ਤਰਨ ਤਾਰਨ (ਪੱਤਰ ਪ੍ਰੇਰਕ) ਪਾਵਰਕਾਮ ਦੀ ਮੈਨੇਜਮੈਂਟ ਵੱਲੋ ਮੁਲਾਜ਼ਮਾਂ ਦੀ ਸਹਿਮਤੀ ਬਿਨਾਂ ਹੀ ਉਨ੍ਹਾਂ ਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਖਿਲਾਫ਼ ਸਮੂਹਿਕ ਛੁੱਟੀ ਲੈ ਕੇ ਅੱਜ ਇੱਥੇ ਮੈਨੇਜਮੈਂਟ ਅਤੇ ਸੂਬਾ ਸਰਕਾਰ ਖਿਲਾਫ਼ ਰੋਸ ਵਿਖਾਵਾ ਕੀਤਾ| ਪੀਐੱਸਈਬੀ ਇੰਪਲਾਈਜ਼ ਫੈਡਰੇਸ਼ਨ (ਏਟਕ) ਪੰਜਾਬ ਦੇ ਝੰਡੇ ਹੇਠ ਮੁਲਾਜ਼ਮਾਂ ਦੇ ਇਕੱਠ ਦੀ ਅਗਵਾਈ ਜਥੇਬੰਦੀ ਦੇ ਆਗੂ ਕੁਲਵਿੰਦਰ ਸਿੰਘ ਨੇ ਕੀਤੀ| ਇਸ ਮੌਕੇ ਜਥੇਬੰਦੀ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਗੰਡੀਵਿੰਡ, ਸਰਬਜੀਤ ਸਿੰਘ ਜਵੰਦਾ, ਬਲਕਾਰ ਸਿੰਘ ਜੰਡੋਕੇ, ਸਰਵਰਿੰਦਰ ਸਿੰਘ ਰਸੂਲਪੁਰ, ਮੇਜਰ ਸਿੰਘ ਨਾਗੋਕੇ, ਕੰਵਲਜੀਤ ਕੌਰ, ਪੂਰਨ ਦਾਸ, ਬਲਜਿੰਦਰ ਸਿੰਘ ਪਲਾਸੌਰ, ਬਲਜਿੰਦਰ ਕੌਰ ਡਿਆਲ ਨੇ ਸੰਬੋਧਨ ਕੀਤਾ|