ਬਟਾਲਾ: ਵੁੱਡਸਟਾਕ ਪਬਲਿਕ ਸਕੂਲ ਬਟਾਲਾ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਸਕੂਲ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਚੇਅਰਪਰਸਨ ਡਾ. ਸਤਿੰਦਰ ਕੌਰ ਨਿੱਝਰ ਦੀ ਅਗਵਾਈ ਹੇਠ ਹੋਏ ਪ੍ਰੋਗਰਾਮ ਵਿੱਚ ਸਕੂਲੀ ਬੱਚਿਆਂ ਨੇ ਚੰਗਾ ਰੰਗ ਬੰਨ੍ਹਿਆ। ਸਕੂਲ ਪ੍ਰਿੰਸੀਪਲ ਸ੍ਰੀਮਤੀ ਐਨਸੀ ਨੇ ਦੱਸਿਆ ਕਿ ਮਿਸ ਸਾਵਣ ’ਚ ਗੁਰਲੀਨ ਕੌਰ, ਗਿੱਧਿਆਂ ਦੀ ਰਾਣੀ ਪਲਕ, ਵਧੀਆ ਮੁਸਕਰਾਹਟ ਪ੍ਰਨੀਤ ਕੌਰ , ਸਭਿਅਕ ਪਹਿਰਾਵਾ ਰੂਪਮਮੀਨ ਕੌਰ, ਸਭਿਅਕ ਗਹਿਣੇ ਸੁਖਮਨੀ ਖਹਿਰਾ, ਤੋਰ ਪੰਜਾਬਣ ਦੀ ਏਕਮ, ਸੁਨੱਖੀ ਮੁਟਿਆਰ ਜੈਸਲੀਨ , ਸੁਚੱਜੀ ਮੁਟਿਆਰ ਰਾਇਨਾ, ਠੇਠ ਪੰਜਾਬਣ ਅਰਸ਼ਪ੍ਰੀਤ ਕੌਰ, ਬੋਲੀਆਂ ਦੀ ਰਾਣੀ ਰਿਧਿਮਾ ਚੁਣੀਆਂ ਗਈਆਂ। -ਨਿੱਜੀ ਪੱਤਰ ਪ੍ਰੇਰਕ