ਪੱਤਰ ਪ੍ਰੇਰਕ
ਪਠਾਨਕੋਟ, 6 ਸਤੰਬਰ
ਇੱਥੇ ਇੱਕ ਔਰਤ ਨਾਲ ਆਨਲਾਈਨ ਠੱਗੀ ਵੱਜੀ ਹੈ। ਔਰਤ ਦੇ ਖਾਤੇ ਵਿੱਚੋਂ 2 ਲੱਖ 17 ਹਜ਼ਾਰ ਰੁਪਏ ਆਨਲਾਈਨ ਨਿਕਲਣ ’ਤੇ ਡਿਵੀਜ਼ਨ ਨੰਬਰ 1 ਦੀ ਪੁਲੀਸ ਨੇ ਆਈਪੀਸੀ ਦੀ ਧਾਰਾ 417, 419, 420 ਅਤੇ ਆਈਟੀ ਐਕਟ 66-ਸੀ ਤੇ 66-ਡੀ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਤਨਵੀ ਡੋਗਰਾ ਵਾਸੀ ਮੁਹੱਲਾ ਮਿਸਤਰੀਆਂ ਸੁਜਾਨਪੁਰ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਤਨਵੀ ਡੋਗਰਾ ਨੇ ਐੱਸਐੱਸਪੀ ਪਠਾਨਕੋਟ ਨੂੰ ਆਪਣੇ ਨਾਲ ਹੋਈ ਆਨਲਾਈਨ ਜਾਅਲਸਾਜ਼ੀ ਬਾਰੇ ਸ਼ਿਕਾਇਤ ਦਿੱਤੀ। ਉਸ ਨੇ ਕਿਹਾ ਕਿ ਉਹ ਸਕੈਨਿੰਗ ਸੈਂਟਰ ਪਠਾਨਕੋਟ ਵਿੱਚ ਨੌਕਰੀ ਕਰਦੀ ਹੈ ਅਤੇ ਉਸ ਦਾ ਐਚਡੀਐਫਸੀ ਬੈਂਕ ਸੁਜਾਨਪੁਰ ਵਿੱਚ ਖਾਤਾ ਹੈ। ਇਸ ਵਿੱਚੋਂ 2 ਲੱਖ 17 ਹਜ਼ਾਰ ਰੁਪਏ ਦੀ ਰਕਮ ਵੱਖ-ਵੱਖ ਤਰੀਕਾਂ ਰਾਹੀਂ ਆਨਲਾਈਨ ਕਢਵਾਈ ਗਈ।