ਪੱਤਰ ਪ੍ਰੇਰਕ
ਅੰਮ੍ਰਿਤਸਰ, 25 ਫਰਵਰੀ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਹਾਕੀ ਸਟੇਡੀਅਮ ਅਤੇ ਖਾਲਸਾ ਕਾਲਜ ਦੀ ਗਰਾਊਂਡ ਵਿਚ ਉਤਰੀ ਜ਼ੋਨ ਅੰਤਰ-ਯੁੂਨੀਵਰਸਿਟੀ ਹਾਕੀ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ। ਇਸ ਵਿੱਚ ਉੱਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਦੀਆਂ 30 ਟੀਮਾਂ ਹਿੱਸਾ ਲੈ ਰਹੀਆਂ ਹਨ। ਨਾਕਆਊਟ ਵਿੱਚ ਜੇਤੂ ਟੀਮਾਂ ਵਿੱਚੋਂ ਜੀ-1 ਅਤੇ ਜੀ-2 ਦੇ ਮੁਕਾਬਲੇ 26 ਫਰਵਰੀ ਨੂੰ ਹੋਣਗੇ। ਲੀਗ ਮੈਚ 28 ਫਰਵਰੀ ਤੋਂ ਦੋ ਮਾਰਚ ਤਕ ਖੇਡੇ ਜਾਣਗੇ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਜਸਪਾਲ ਸਿੰਘ ਸੰਧੂ ਨੇ ਉਤਰੀ ਜ਼ੋਨ ਅੰਤਰ-ਯੂਨੀਵਰਸਿਟੀ ਹਾਕੀ (ਪੁਰਸ਼) ਚੈਂਪੀਅਨਸ਼ਿਪ 2021-22 ਦੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਯੂਨੀਵਰਸਿਟੀ ਦੇ ਸਟੇਡੀਅਮ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਐਸ.ਐਸ.ਜੇ. ਯੂਨੀਵਰਸਿਟੀ ਅਲਮੋਰਾ ਦੇ ਨਾਕਆਊਟ ਮੈਚ ਵਿਚ ਮੇਜ਼ਬਾਨ ਟੀਮ ਵੱਲੋਂ 9 ਗੋਲ ਕੀਤੇ ਗਏ, ਜਦੋਂਕਿ ਅਲਮੋਰਾ ਯੂਨੀਵਰਸਿਟੀ ਇਕ ਵੀ ਗੋਲ ਨਹੀਂ ਕਰ ਸਕੀ। ਇਸ ਮੌਕੇ ਡਾ. ਕੰਵਰ ਮਨਦੀਪ ਸਿੰਘ ਨੇ ਦੱਸਿਆ ਕਿ ਇਹ ਚੈਂਪੀਅਨਸ਼ਿਪ ਚਾਰ ਪੂਲ ਏ, ਬੀ, ਸੀ ਅਤੇ ਡੀ ਦੇ ਤਹਿਤ ਕਰਵਾਈ ਜਾਂਦੀ ਹੈ। ਪੂਲ ‘ਏ’ ਵਿੱਚ ਦਿੱਲੀ ਯੂਨੀਵਰਸਿਟੀ, ਸੀਐਸਜੇਐਮ ਕਾਨਪੁਰ, ਸੀਡੀਐਲਯੂ ਸਿਰਸਾ, ਪੀਏਯੂ ਲੁਧਿਆਣਾ, ਚੰਡੀਗੜ੍ਹ ਯੂਨੀਵਰਸਿਟੀ ਮੁਹਾਲੀ, ਡਾ. ਆਰ.ਐੱਮ.ਐੱਲ. ਅਵਧ ਅਯੁੱਧਿਆ, ਬੁੰਦੇਲਖੰਡ ਯੂਨੀਵਰਸਿਟੀ ਝਾਂਸੀ, ਆਈਆਈਐਮਟੀ ਯੂਨੀਵਰਸਿਟੀ ਮੇਰਠ ਹਨ ਪੂਲ ‘ਬੀ’ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ, ਪ੍ਰੋ. ਆਰ ਐਸ ਯੂਨੀਵਰਸਿਟੀ ਪ੍ਰਯਾਗਰਾਜ, ਸੀਸੀਐਸ ਐਚਏਯੂ ਹਿਸਾਰ, ਸੀਬੀਐਲਯੂ ਭੀਵਾਨੀ, ਐਮਜੇਪੀ ਰੋਹਿਲਖੰਡ ਬਰੇਲੀ, ਕੁਮਾਊਂ ਯੂਨੀਵਰਸਿਟੀ ਨੈਨੀਤਾਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਐਮਬੀਐਸਪੀਐਸਯੂ ਪਟਿਆਲਾ ਹਨ।