ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 21 ਮਾਰਚ
ਅੱਜ ਇਥੇ ਦਾਣਾ ਮੰਡੀ ਵਿੱਚ ਮਾਝਾ ਕਿਸਾਨ ਸੰਘਰਸ਼ ਕਮੇਟੀ ਦੀ ਰਹਿਨੁਮਾਈ ਹੇਠ ਕਿਸਾਨ ਮਜ਼ਦੂਰ ਮਹਾ ਸਭਾ ਕਰਵਾਈ ਗਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ, ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਆਈਟੀ ਵਿੰਗ ਸੰਯੁਕਤ ਮੋਰਚਾ ਦੇ ਕਨਵੀਨਰ ਬਲਜੀਤ ਸੰਧੂ, ਭਾਰਤੀ ਕਿਸਾਨ ਯੂਨੀਅਨ ਪੰਜਾਬ ਪ੍ਰਧਾਨ ਫੁਰਮਾਨ ਸਿੰਘ ਸੰਧੂ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਔਲਖ ਪਹੁੰਚੇ। ਸ੍ਰੀ ਡੱਲੇਵਾਲ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨ ਕਿਸਾਨੀ, ਮਜ਼ਦੂਰਾਂ, ਦੁਕਾਨਦਾਰਾਂ, ਛੋਟੇ ਕਾਰੋਬਾਰੀ ਅਤੇ ਆੜ੍ਹਤੀਆਂ ਨੂੰ ਤਬਾਹ ਕਰਨ ਵਾਲੇ ਹਨ। ਮਨਜੀਤ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਹੀ ਨਹੀਂ ਸਗੋਂ ਹੁਣ ਹਰਿਆਣਾ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦਾ ਕਿਸਾਨ ਵੀ ਕੇਂਦਰ ਸਰਕਾਰ ਦੇ ਵਿਰੋਧ ਵਿੱਚ ਖੜ੍ਹਾ ਹੈ। ਇਸ ਵਿੱਚ ਰਾਜੂ ਔਲਖ ਨੇ ਕਿਹਾ ਕਿ ਮਹਾਸਭਾ ਕਰਨ ਦਾ ਮਕਸਦ ਲੋਕਾਂ ਨੂੰ ਦਿੱਲੀ ਮੋਰਚੇ ਨਾਲ ਜੋੜਨ ਦਾ ਹੈ। ਜਥੇਦਾਰ ਕੰਵਲਜੀਤ ਸਿੰਘ ਪੰਡੋਰੀ ਨੇ ਬੇਨਤੀ ਕੀਤੀ ਹੈ ਕਿ ਦਿੱਲੀ ਨੂੰ ਚਾਲੇ ਪਾਉਣ ਦਾ ਸਮਾਂ ਹੈ। ਇਸ ਸਮੇਂ ਨਾਮਵਰ ਪੰਜਾਬੀ ਕਲਾਕਾਰ ਸ੍ਰੀ ਬਰਾੜ, ਸਾਬੀ ਭਿੰਡਰ ਨੇ ਵਿਸ਼ੇਸ਼ ਹਾਜ਼ਰੀ ਭਰੀ ਹੈ ਇਸ, ਦਲੀਪ ਸਿੰਘ ਨੰਬਰਦਾਰ ਸਟੇਜ ਸਕੱਤਰ, ਜਸਪਾਲ ਸਿੰਘ ਤਤਲਾ ਮਾਸਟਰ ਜਸਵਿੰਦਰ ਸਿੰਘ ਜਾਗੋਵਾਲ ਸੋਨੂੰ ਰਿਆੜ, ਹੈਪੀ ਵੇਰਕਾ ਜਿਲਾ ਪ੍ਰਧਾਨ ਅਮ੍ਰਿਤਸਰ, ਦੀਦਾਰ ਸਿੰਘ ਪ੍ਰਧਾਨ ਕਲਾਨੌਰ, ਸੁਖਜਿੰਦਰ ਸਿੰਘ ਜਿਲ੍ਹਾ ਪ੍ਰਧਾਨ ਪਠਾਨਕੋਟ, ਗੁਰਦੇਵ ਸਿੰਘ ਕਾਹਨੂੰਵਾਨ, ਮਨੋਹਰ ਸਿੰਘ ਸਕੱਤਰ ਕਾਹਨੂੰਵਾਨ, ਗੁਰਪਾਲ ਸਿੰਘ ਬੁੱਟਰ ਸਮੇਤ ਇਲਾਕੇ ਦੇ ਹਜਾਰਾਂ ਲੋਕ ਹਾਜਹ ਸਨ।