ਪਠਾਨਕੋਟ: ਡਿਸਟ੍ਰਿਕਟ ਪਠਾਨਕੋਟ ਪ੍ਰੈੱਸ ਕਲੱਬ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਉਪਰ ਏਬੀ ਕਾਲਜ ਕੋਲ ਪੈਂਦੀ ਕਾਮਧੇਨੂ ਗਊਸ਼ਾਲਾ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ ਅਤੇ ਹਰੀਨਾਮ ਸੰਕੀਰਤਨ ਮੰਡਲੀ ਵੱਲੋਂ ਕੀਰਤਨ ਕੀਤਾ ਗਿਆ। ਇਸ ਮੌਕੇ ਮਹਿਲਾ ਵਿੰਗ ਦੀ ਪ੍ਰਧਾਨ ਸਰੋਜ ਸ਼ਰਮਾ, ਬਲਦੇਵ ਰਾਜ, ਜਤਿਨ ਸ਼ਰਮਾ, ਅਰੁਣ ਚਾਵਲਾ, ਤਿਲਕਦੀਪ, ਸੋਨੂੰ ਠਾਕੁਰ, ਸੰਦੀਪ ਕੁਮਾਰ, ਨਵਦੀਪ ਸ਼ਰਮਾ, ਰਾਜ ਕੁਮਾਰ ਰਾਜੂ, ਰਾਜਨ ਵਰਮਾ, ਗੁਰਦੇਵ ਸਿੰਘ, ਪੁਸ਼ਪਿੰਦਰ ਪਠਾਨੀਆ, ਗੌਤਮ ਮਹਾਜਨ, ਬਿੱਟੂ ਅਗਰਵਾਲ, ਸੁਦਰਸ਼ਨ ਅਗਰਵਾਲ, ਨੀਲਮ ਮਹਾਜਨ ਨੇ ਅਭਿਆਨ ਵਿੱਚ ਹਿੱਸਾ ਲਿਆ। -ਪੱਤਰ ਪ੍ਰੇਰਕ