ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 22 ਜਨਵਰੀ
ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਕੂਲ ਅਤੇ ਹੋਰ ਸਿੱਖਿਆ ਅਦਾਰੇ ਬੰਦ ਕਰਨ ਖ਼ਿਲਾਫ਼ ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਸ ਸਬੰਧੀ ਪ੍ਰਿੰਸੀਪਲ ਸੰਦੀਪ ਬਾਵਾ, ਠਾਕੁਰ ਸਤਿੰਦਰ ਤੇ ਵਿਦਿਆਰਥੀ ਆਗੂ ਅਮਰ ਕ੍ਰਾਂਤੀ ਨੇ ਦੱਸਿਆ ਬਲਾਕ ਦੇ ਪਿੰਡ ਫੇਰੋਚੇਚੀ ਵਿੱਚ ਸਕੂਲ ਵਿਦਿਆਰਥੀਆਂ ਅਤੇ ਮਾਪਿਆਂ ਨੇ ਇਕੱਠੇ ਹੋ ਕੇ ਸਿੱਖਿਆ ਅਦਾਰੇ ਬੰਦ ਕਰਨ ਉੱਤੇ ਸਰਕਾਰ ਖ਼ਿਲਾਫ਼ ਰੋਸ ਮਾਰਚ ਕੀਤਾ। ਮਾਰਚ ਦੀ ਅਗਵਾਈ ਗੋਲਡਨ ਯੂਥ ਕਲੱਬ ਦੇ ਆਗੂ ਸੋਨੀ ਭਲਵਾਨ, ਗੁਰਜੀਤ ਸਿੰਘ ਅਤੇ ਨੰਬਰਦਾਰ ਸੁਰੇਸ਼ ਕੁਮਾਰ ਨੇ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਆਰਥਿਕ ਮੰਦਹਾਲੀ ਨੂੰ ਲੁਕਾਉਣ ਖ਼ਾਤਰ ਦੇਸ਼ ਵਾਸੀਆਂ ਨੂੰ ਨਿੱਤ ਨਵੇਂ ਨਵੇਂ ਡਰਾਮੇ ਕਰਕੇ ਗੁਮਰਾਹ ਕਰ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਸਕੂਲ ਅਤੇ ਸਿੱਖਿਆ ਅਦਾਰੇ ਜਲਦ ਤੋਂ ਜਲਦ ਖੋਲ੍ਹ ਕੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਹੋਰ ਨੁਕਸਾਨ ਹੋਣ ਤੋਂ ਰੋਕੇ।