ਪੱਤਰ ਪ੍ਰੇਰਕ
ਚੋਹਲਾ ਸਾਹਿਬ, 20 ਨਵੰਬਰ
ਸਥਾਨਕ ਗੁਰੂ ਅਰਜਨ ਦੇਵ ਕੌਮਾਂਤਰੀ ਸਟੇਡੀਅਮ ਵਿੱਚ ਸ੍ਰੀ ਗੁਰੂ ਅਰਜਨ ਦੇਵ ਸਪੋਰਟਸ ਐਂਡ ਕਲਚਰਲ ਕਲੱਬ ਚੋਹਲਾ ਸਾਹਿਬ ਵੱਲੋਂ ਪਹਿਲਾ ਪਿੰਡ ਪੱਧਰੀ ਹਾਕੀ ਟੂਰਨਾਂਮੈਂਟ ਦੇ ਅੱਜ ਦੂਸਰੇ ਦਿਨ ਉੱਚ ਕੋਟੀ ਦੀਆਂ ਹਾਕੀ ਟੀਮਾਂ ਵੱਲੋਂ ਗਰਾਊਂਡ ਵਿੱਚ ਆਪਣੀ ਕਲਾ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਸਬੰਧੀ ਜਗਤਾਰ ਸਿੰਘ ਜੱਗਾ ਨੇ ਦੱਸਿਆ ਕਿ ਅੱਜ ਦੇ ਦਿਨ ਮੁੱਖ ਮਹਿਮਾਨ ਵਜੋਂ ਅਜੀਤ ਸਿੰਘ ਰੰਧਾਵਾ ਸਾਬਕਾ ਕੋਚ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚੋਹਲਾ ਸਾਹਿਬ, ਮਹਾਨ ਓਲੰਪੀਅਨ ਵਰਿੰਦਰ ਸਿੰਘ ਜਿਨ੍ਹਾਂ ਨੇ 1972 ਓਲੰਪਿੰਕ ਮਿਊਨਿਖ ਜਰਮਨ ਬਰਾਊਜ਼ ਮੈਡਮ, 1976 ਓਲੰਪਿੰਕ ਮਾਟਰੀਅਨ ਕੈਨੇਡਾ, 1973 ਵਰਲਡ ਕੱਪ ਸਿਲਵਰ ਐਮਨਤਰਨ ਹਾਲੈਂਡ, 1978 ਵਰਡਲ ਕੱਪ ਅਰਜਨਟੀਨਾ, 1974 ਏਸ਼ੀਅਨ ਗੇਮ ਥਾਈਲੈਂਡ ਸਿਲਵਰ ਮੈਡਲ ਜੇਤੂ ਅਤੇ ਜ਼ਿਲ੍ਹਾ ਖੇਡ ਅਫ਼ਸਰ ਜਸਮੀਤ ਕੌਰ ਅਤੇ ਬਲਾਕ ਇੰਚਾਰਜ ਕੁਲਵਿੰਦਰ ਕੌਰ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਹਾਕੀ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਕਰਵਾਏ ਗਏ। ਉਨ੍ਹਾਂ ਕਿਹਾ ਕਿ ਕੱਲ੍ਹ ਫਾਈਨਲ ਮੈਚ ਹੋਣਗੇ ਅਤੇ ਜੇਤੂ ਟੀਮਾਂ ਨੂੰ ਕ੍ਰਮਵਾਰ 31 ਹਜ਼ਾਰ ਰੁਪਏ, 25 ਹਜ਼ਾਰ ਰੁਪਏ, 51 ਸੌ ਰੁਪਏ ਅਤੇ 25 ਸੌ ਰੁਪਏ ਅਤੇ ਸਨਮਾਨ ਚਿੰਨ੍ਹ ਦਿੱਤੇ ਜਾਣਗੇ। ਇਸ ਮੌਕੇ ਗੁਲਵਿੰਦਰ ਸਿੰਘ ਸਟੇਟ ਸਕੱਤਰ, ਗੁਰਦਿਆਲ ਸਿੰਘ ਜਰਮਨ ਮੋਹਨਪੁਰ, ਸਰਪੰਚ ਲਖਬੀਰ ਸਿੰਘ ਚੋਹਲਾ ਸਾਹਿਬ, ਪ੍ਰਵੀਨ ਕੁਮਾਰ ਕੁੰਦਰਾ ਮੈਂਬਰ, ਗੁਰਪ੍ਰਤਾਪ ਸਿੰਘ ਮੋਹਨਪੁਰ, ਬਲਬੀਰ ਸਿੰਘ, ਅਜਮੇਰ ਸਿੰਘ ਇੰਸਪੈਕਟਰ, ਸੂਬੇਦਾਰ ਪ੍ਰੀਤਮ ਸਿੰਘ, ਲਖਵਿੰਦਰ ਸਿੰਘ ਬੱਬੂ ਸਰਹਾਲੀ, ਬਲਜਿੰਦਰ ਸਿੰਘ ਫੀਲੋ ਟੈਂਟ ਹਾਊਸ ਸਰਹਾਲੀ ਵਾਲੇ, ਅਮਰਜੀਤ ਸਿੰਘ ਢੋਟੀਆਂ, ਕਮਲ ਕੁਮਾਰ ਚੋਹਲਾ ਸਾਹਿਬ, ਹਰਦੀਪ ਸਿੰਘ ਪਟਵਾਰੀ, ਰਣਦੀਪ ਸਿੰਘ ਹੌਲਦਾਰ, ਏ.ਐੱਸ.ਆਈ. ਹਰਦੇਵ ਸਿੰਘ, ਗੁਰਸਾਹਿਬ ਸਿੰਘ ਸਾਬੀ, ਰਵੀਪਾਲ ਸਿੰਘ ਰਵੀ, ਭੁਪਿੰਦਰ ਸਿੰਘ ਮੋਹਨਪੁਰ, ਫਤਿਹ ਸਿੰਘ ਵੜਿੰਗ ਪ੍ਰਧਾਨ, ਜਸਵਿੰਦਰ ਸਿੰਘ ਰੋਮੀ, ਮੇਜਰ ਸਿੰਘ, ਕੁਲਵੰਤ ਸਿੰਘ ਮੋਹਨਪੁਰ, ਇੰਸਪੈਕਟਰ ਅਮਰੀਕ ਸਿੰਘ ਬਾਜਵਾ, ਇੰਸਪੈਕਟਰ ਰਣਜੀਤ ਸਿੰਘ ਭੋਲਾ, ਸਬ ਇੰਸਪੈਕਟਰ ਮਨਮੋਹਨ ਸਿੰਘ, ਸੁਖਵਿੰਦਰ ਸਿੰਘ ਜੋਹਲ ਸੀਨੀਅਰ ਅਕਾਲੀ ਆਗੂ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਨੌਜਵਾਨ ਹਾਕੀ ਖਿਡਾਰੀ ਰਾਜਿੰਦਰ ਕੁਮਾਰ ਹੰਸ ਚੋਹਲਾ ਸਾਹਿਬ ਨੇ ਬਾਖੂਬੀ ਨਿਭਾਈ।