ਫਤਿਹਗੜ੍ਹ ਚੂੜੀਆਂ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਫਤਿਹਗੜ੍ਹ ਚੂੜੀਆਂ ਦੀ ਚੋਣ ਮੀਟਿੰਗ ਮੁਹੱਲਾ ਸਾਨਣਾਂ ਫਤਿਹਗੜ੍ਹ ਚੂੜੀਆਂ ਵਿੱਚ ਕਿਸਾਨ ਆਗੂ ਅਜੀਤ ਸਿੰਘ ਖੋਖਰ ਦੀ ਅਗਵਾਈ ਹੇਠ ਹੋਈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਸਥਾਨਕ ਇਕਾਈ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਵਿੱਚ ਇਕਾਈ ਪ੍ਰਧਾਨ ਗੁਰਮੀਤ ਸਿੰਘ, ਮੀਤ ਪ੍ਰਧਾਨ ਮੰਗਾਂ ਮਸੀਹ, ਸਕੱਤਰ ਜਸਪਾਲ ,ਮੀਤ ਸਕੱਤਰ ਹਰਦੇਵ ਸਿੰਘ ਘਨੱਈਆ, ਖਜ਼ਾਨਚੀ ਅੰਤਰਪ੍ਰੀਤ ਸਿੰਘ ਅਤੇ ਹਰਜੀਤ ਕੌਰ, ਲਖਵਿੰਦਰ ਕੌਰ, ਦਵਿੰਦਰ ਕੌਰ, ਰਾਜਵਿੰਦਰ ਕੌਰ, ਜਸਵੰਤ ਸਿੰਘ ਅਤੇ ਨਿਸ਼ਾਨ ਸਿੰਘ ਮੈਂਬਰ ਚੁਣੇ ਗਏ। ਇਸ ਮੌਕੇ ਕਿਸਾਨ ਆਗੂ ਦਲਜੀਤ ਸਿੰਘ ਚਿਤੌੜਗੜ੍ਹ, ਬਘੇਲ ਸਿੰਘ, ਸਾਹਿਬ ਸਿੰਘ ਖੋਖਰ ਅਤੇ ਕਸ਼ਮੀਰ ਸਿੰਘ ਚਿਤੌੜਗੜ੍ਹ ਹਾਜ਼ਰ ਸਨ।-ਪੱਤਰ ਪ੍ਰੇਰਕ