ਗੁਰਬਖਸ਼ਪੁਰੀ
ਤਰਨ ਤਾਰਨ, 3 ਅਕਤੂਬਰ
ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ 11 ਜਣਿਆਂ ਨੂੰ 509 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਝਬਾਲ ਪੁਲੀਸ ਨੇ ਨਸ਼ਿਆਂ ਦਾ ਸੇਵਨ ਕਰਨ ਅਤੇ ਧੰਦਾ ਕਰਨ ਵਾਲੇ ਇਕ ਨੌਂ ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਗੋਇੰਦਵਾਲ ਸਾਹਿਬ ਪੁਲੀਸ ਨੇ ਸਰਬਜੀਤ ਸਿੰਘ ਸੱਬਾ ਵਾਸੀ ਵੇਈਂਪੂਈਂ ਦੇ ਵਾਸੀ ਕੋਲੋਂ 100 ਗਰਾਮ ਅਤੇ ਸਰਤਾਜ ਸਿੰਘ ਵਾਸੀ ਧੁੰਦਾ ਕੋਲੋਂ 72 ਗਰਾਮ ਹੈਰੋਇਨ ਬਰਾਮਦ ਕੀਤੀ ਹੈ|
ਇਸ ਥਾਣਾ ਦੀ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਕੜੀ ਸਾਹਿਲ, ਸੁਖਵਿੰਦਰ ਸਿੰਘ ਉਰਫ ਹਰਪ੍ਰੀਤ ਸਿੰਘ ਤੇ ਜਤਿੰਦਰ ਸਿੰਘ ਕੋਲੋਂ 165 ਗਰਾਮ ਹੈਰੋਇਨ ਬਰਾਮਦ ਕੀਤੀ ਹੈ| ਵੈਰੋਵਾਲ ਪੁਲੀਸ ਨੂੰ ਇਲਾਕੇ ਦੇ ਪਿੰਡ ਜਲਾਲਾਬਾਦ ਦੇ ਵਾਸੀ ਅੰਮ੍ਰਿਤਪਾਲ ਸਿੰਘ ਰਾਜਾ, ਗੁਰਭੇਜ ਸਿੰਘ ਭੇਜਾ ਤੇ ਉਸਦੇ ਭਰਾ ਹਰਭੇਜ ਸਿੰਘ ਕੋਲੋਂ 100 ਗਰਾਮ ਹੈਰੋਇਨ ਬਰਾਮਦ ਹੋਈ|
ਇਸ ਦੇ ਨਾਲ ਹੀ ਭਿੱਖੀਵਿੰਡ ਪੁਲੀਸ ਨੇ ਭਿੱਖੀਵਿੰਡ ਦੇ ਹੀ ਵਾਸੀ ਮਨਦੀਪ ਸਿੰਘ ਮੋਨੂੰ ਅਤੇ ਸੁਰਜੀਤ ਸਿੰਘ ਕੋਲੋਂ 22 ਗਰਾਮ ਹੈਰੋਇਨ ਬਰਾਮਦ ਕੀਤੀ ਹੈ| ਇਸ ਤੋਂ ਇਲਾਵਾ ਝਬਾਲ ਪੁਲੀਸ ਨੇ ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਵਾਸੀ ਸਤਨਾਮ ਸਿੰਘ ਵਾਸੀ ਪੱਧਰੀ ਕਲਾਂ, ਬਖਸ਼ੀਸ਼ ਸਿੰਘ, ਗੁਰਜੀਤ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਸੰਮੀ, ਵਿਜੇਪਾਲ ਸਿੰਘ, ਸਤਨਾਮ ਸਿੰਘ ਵਾਸੀ ਜਗਤਪੁਰ ਅਤੇ ਨਿਸ਼ਾਨ ਸਿੰਘ ਨੂੰ ਨਸ਼ਿਆਂ ਦਾ ਸੇਵਨ ਕਰਨ ਤੋਂ ਇਲਾਵਾ ਇਸ ਦਾ ਧੰਦਾ ਕਰਨ ਦੇ ਦੋਸ਼ ਅਧੀਨ ਕੇਸ ਦਰਜ ਕੀਤਾ ਹੈ।