ਪੱਤਰ ਪ੍ਰੇਰਕ
ਅਜਨਾਲਾ, 25 ਅਗਸਤ
ਸ਼ਹਿਰ ਵਿੱਚ ਸਥਿਤ ਯਾਦਗਾਰ ਕਾਲਿਆਂ ਵਾਲਾ ਖੂਹ ’ਤੇ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਕਿਰਤੀ ਕਿਸਾਨ ਯੂਨੀਅਨ ਵੱਲੋਂ 28 ਸਤੰਬਰ ਨੂੰ ਪਸ਼ੂ ਪਾਲਣ ਮੰਤਰੀ ਦੇ ਘਰ ਦੇ ਘਿਰਾਓ ਦੀ ਬਜਾਏ ਹੁਣ 2 ਸਤੰਬਰ ਨੂੰ ਲੰਪੀ ਸਕਿਨ ਨਾਲ ਕਿਸਾਨਾਂ ਦੇ ਪਸ਼ੂਆਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਡਿਪਟੀ ਕਮਿਸ਼ਨਰ ਦਫਤਰ ਅੰਮ੍ਰਿਤਸਰ ਵਿੱਚ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਰਵਿੰਦਰ ਛੱਜਲਵੱਡੀ, ਇਸਤਰੀ ਵਿੰਗ ਦੀ ਸੂਬਾ ਕਨਵੀਨਰ ਹਰਦੀਪ ਕੋਟਲਾ, ਯੂਥ ਵਿੰਗ ਦੇ ਆਗੂ ਸੁਖਦੇਵ ਸਿੰਘ ਸਹਿੰਸਰਾ, ਸੁਖਵਿੰਦਰ ਸਿੰਘ ਕਿਆਮਪੁਰ, ਮੇਜਰ ਸਿੰਘ, ਯੁੱਧਵੀਰ ਸਿੰਘ ਸਰਜਾ, ਬਲਵਿੰਦਰ ਸਿੰਘ, ਸਖਵੰਤ ਸਿੰਘ ਤੇੜਾ ਤੇ ਹਰਦੇਵ ਸਿੰਘ ਹਾਜ਼ਰ ਸਨ।