ਪਠਾਨਕੋਟ (ਐੱਨਪੀ ਧਵਨ): ਕਰੋਨਾ ਕਾਲ ਵਿੱਚ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਵੱਲੋਂ ਕੀਤਾ ਜਾ ਰਹੇ ਕੰਮਾਂ ਬਦਲੇ ਸਿਹਤ ਵਿਭਾਗ ਵੱਲੋਂ ਵਿੱਤੀ ਸਹਾਇਤਾ ਨਾ ਦੇਣ ਖ਼ਿਲਾਫ਼ ਅੱਜ ਉਨ੍ਹਾਂ ਮੁਜ਼ਾਹਰਾ ਕੀਤਾ। ਇਸ ਮੌਕੇ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਰਜਨੀ ਘਰੋਟਾ ਦੀ ਅਗਵਾਈ ਵਿੱਚ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਚਰਨਜੀਤ ਕੌਰ, ਚੰਦਰਪ੍ਰਭਾ, ਸ਼ਹਿਨਾਜ਼ ਅਖਤਰ, ਨੀਲਮ, ਰਾਧਾ, ਰੂਪ ਰਾਣੀ, ਸੁਸ਼ਮਾ, ਬਬਿਤਾ ਮਨਵਾਲ, ਸੁਮਨ, ਆਸ਼ਾ, ਅਨੂ, ਉਰਮਿਲਾ ਹਾਜ਼ਰ ਸਨ। ਜ਼ਿਲ੍ਹਾ ਪ੍ਰਧਾਨ ਰਜਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵਲੋਂ ਕਰੋਨਾ ਵੈਕਸੀਨ ਮੁਹਿੰਮ ਦੇ ਤਹਿਤ ਪ੍ਰਚਾਰ ਪ੍ਰਸਾਰ ਲਈ ਜੰਗੀ ਪੱਧਰ ’ਤੇ ਖਰਚਾ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਤੋਂ ਦਿਨ ਰਾਤ ਕੰਮ ਲੈਣ ਦੇ ਬਾਵਜੂਦ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਐਲਾਨ ਕੀਤਾ ਕਿ ਆਸ਼ਾ ਵਰਕਰਜ਼ ਅਤੇ ਫੈਸੀਲੀਟੇਟਰਜ਼ ਵੱਲੋਂ ਕਰੋਨਾ ਵੈਕਸੀਨ ਲਿਆਉਣ ਅਤੇ ਲਗਵਾਉਣ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਬਣਦਾ ਮਿਹਨਤਾਨਾ ਦੇਣ ਦੀ ਮੰਗ ਕੀਤੀ।