ਪੱਤਰ ਪ੍ਰੇਰਕ
ਭੁਲੱਥ, 30 ਜੁਲਾਈ
ਪਿੰਡ ਬੇਗੋਵਾਲ ਵਿੱਚ ਵਾਰਡ ਨੰਬਰ-4 ਦੀ ਅਕਾਲੀ ਕੌਂਸਲਰ ਦਲਜੀਤ ਕੌਰ ਅਤੇ ਉਸ ਦਾ ਪਤੀ ਕੁਲਵੀਰ ਸਿੰਘ ਜੋ ਪੰਜਾਬ ਪੁਲੀਸ ਦਾ ਮੁਲਾਜ਼ਮ ਹੈ ਤੇ ਢਿੱਲਵਾਂ ’ਚ ਵਾਇਰਲੈੱਸ ਅਪਰੇਟਰ ਹੈ, ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੁਲਵੀਰ ਸਿੰਘ ਨੂੰ ਇਕ ਹਫ਼ਤਾ ਪਹਿਲਾਂ ਖ਼ਾਸੀ ਦੀ ਸਮਸਿਆ ਸੀ।ਜਿਸ ਕਾਰਨ ਸਿਹਤ ਵਿਭਾਗ ਨੇ 28 ਨੂੰ ਚੈੱਕਅਪ ਕੀਤੇ ਗਏ ਸੀ ਦੋਵੇਂ ਹੀ ਕੋਰੋਨਾ ਰਿਪੋਰਟ ਪੋਜਟਿਵ ਪਾਏ ਗਏ ਹਨ।
ਚੇਤਨਪੁਰਾ (ਪੱਤਰ ਪ੍ਰੇਰਕ): ਬੱਲ ਕਲਾਂ ਪੁਲੀਸ ਚੌਂਕ ਦੇ ਇੰਜਾਰਜ ਨਰਿੰਦਰ ਸਿੰਘ ਦੀ ਕਰੋਨਾਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਜਾਣਕਾਰੀ ਨਰਿੰਦਰ ਸਿੰਘ ਨੇ ਖੁਦ ਫੋਨ ’ਤੇ ਦਿੱਤੀ।
ਸ਼ਾਹਕੋਟ (ਪੱਤਰ ਪ੍ਰੇਰਕ): ਗੁਰਦੁਆਰਾ ਸਿੰਘ ਸਭਾ ਸਾਹਮਣੇ ਕੱਪੜੇ ਦੀ ਦੁਕਾਨ ਕਰਦੇ ਵਿਅਕਤੀ ਦੀ ਕਰੋਨਾਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਐੱਸਐੱਮਓ ਸ਼ਾਹਕੋਟ ਡਾ. ਅਮਰਦੀਪ ਸਿੰਘ ਦੁੱਗਲ ਨੇ ਕਿਹਾ ਕਿ ਪੀੜਤ ਨੂੰ ਬਿੱਲੀ ਚਾਹਰਮੀ ਦੇ ਆਈਐੱਮਏ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ ਹੈ। ਪਰਿਵਾਰ ਨੂੰ ਇਕਾਂਤਵਾਸ ਕਰਨ ਦੇ ਨਾਲ ਉਨ੍ਹਾਂ ਦੇ ਸੈਂਪਲ ਲਏ ਗਏ ਹਨ। ਇਲਾਕੇ ਦੇ ਤਿੰਨ ਸਥਾਨਾਂ ’ਤੇ 127 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ।