ਤਰਨ ਤਾਰਨ: ਕਤਲ ਕੇਸ ਦਾ ਮੁਲਜ਼ਮ ਹਰੀਕੇ ਪੁਲੀਸ ਦੇ ਐੱਸਐੱਚਓ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਕੇ ਫਰਾਰ ਹੋ ਗਿਆ| ਜਾਣਕਾਰੀ ਅਨੁਸਾਰ ਇਹ ਵਾਰਦਾਤ ਕਰੀਬ ਦੋ ਹਫਤੇ ਪਹਿਲਾਂ ਦੀ ਹੈ, ਜਦਕਿ ਪੁਲੀਸ ਨੇ ਕੇਸ ਕੱਲ੍ਹ ਸ਼ਨਿਚਰਵਾਰ ਨੂੰ ਦਰਜ ਕੀਤਾ ਹੈ| ਡੀ ਐੱਸ ਪੀ ਪੱਟੀ ਮਨਿੰਦਰਪਾਲ ਸਿੰਘ ਨੇ ਇਥੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਵਾਸੀ ਮਹਿਮੂਦ-ਕੇ-ਮਾਲ (ਫ਼ਿਰੋਜ਼ਪੁਰ) ਵਜੋਂ ਹੋਈ ਹੈ| -ਪੱਤਰ ਪ੍ਰੇਰਕ