ਪੱਤਰ ਪ੍ਰੇਰਕ
ਅਜਨਾਲਾ, 26 ਅਗਸਤ
ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਆਪਣੇ ਗ੍ਰਹਿ ਵਿਖੇ ਸ਼ਹਿਰੀਆਂ ਦੀ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਝੂਠੇ ਲਾਅਰਿਆਂ ਵਾਲੀ ਕੈਪਟਨ ਦੀ ਸਰਕਾਰ ਨੂੰ ਚਲਦਾ ਕਰਨ ਲਈ ਕਾਹਲੇ ਹਨ। ਲੋਕਾਂ ਦੀ ਸੁਰ ਤੋਂ ਪਤਾ ਲੱਗਦਾ ਹੈ ਕਿ ਸਾਲ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਾਉਣਗੇ ਅਤੇ ਪੰਜਾਬ ਅੰਦਰ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਹਰ ਹਾਲ ਵਿਚ ਬਣੇਗੀ।
ਬੋਨੀ ਅਜਨਾਲਾ ਨੇ ਦੱਸਿਆ ਕਿ ਕੈਪਟਨ ਸਰਕਾਰ ਲੋਕ ਮੁੱਦਿਆਂ ’ਤੇ ਬਹਿਸ ਕਰਨ ਤੋਂ ਭੱਜ ਰਹੀ ਹੈ, ਜਿਸ ਕਾਰਨ ਸਰਕਾਰ ਨੇ 28 ਅਗਸਤ ਨੂੰ ਇਕ ਰੋਜ਼ਾਵਿਧਾਨ ਸਭਾ ਸੈਸ਼ਨ ਬੁਲਾਇਆ ਹੈ ਜਦੋਂਕਿ ਘੱਟੋ-ਘੱਟ ਦੋ ਹਫਤਿਆਂ ਲਈ ਸ਼ੈਸਨ ਬੁਲਾਉਣ ਦੀ ਲੋੜ ਹੈ। ਇਸ ਮੌਕੇ ਸਾਬਕਾ ਚੇਅਰਮੈਨ ਅਸ਼ੋਕ ਚੌਧਰੀ, ਸਾਬਕਾ ਕੌਂਸਲਰ ਪ੍ਰਦੀਪ ਬੰਟਾ, ਜਸਪਾਲ ਸਿੰਘ ਭੱਟੀ, ਬਲਜਿੰਦਰ ਸਿੰਘ ਮਾਹਲ, ਸਾਬਕਾ ਸਰਪੰਚ ਅਮਰਜੀਤ ਸਿੰਘ ਨੰਗਲ ਅਤੇ ਡਾ. ਅਵਤਾਰ ਕੌਰ ਅਜਨਾਲਾ ਹਾਜ਼ਰ ਸਨ। : ਅਸ਼ੋਕ ਸ਼ਰਮਾ