ਪੱਤਰ ਪ੍ਰੇਰਕ
ਤਰਨ ਤਾਰਨ, 3 ਜੁਲਾਈ
ਥਾਣਾ ਕੱਚਾ ਪੱਕਾ ਅਧੀਨ ਆਉਂਦੇ ਪਿੰਡ ਅਹਿਮਦਪੁਰ ਦਾ ਵਾਸੀ ਜਸ਼ਨਪ੍ਰੀਤ ਸਿੰਘ ਆਪਣੇ ਹੀ ਪਿੰਡ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਫਿਰ ਅਗਵਾ ਕਰਕੇ ਲੈ ਗਿਆ| ਉਸ ਵਲੋਂ ਇਸੇ ਲੜਕੀ ਨੂੰ ਦੋ ਸਾਲ ਪਹਿਲਾਂ ਵੀ ਅਗਵਾ ਕੀਤਾ ਸੀ| ਉਸ ਖਿਲਾਫ਼ ਬਲਾਤਕਾਰ ਕੇਸ ਦੀ ਕਾਰਵਾਈ ਅਦਾਲਤ ਵਿੱਚ ਕਾਰਵਾਈ ਅਧੀਨ ਹੈ| ਸਾਢੇ ਸਤਾਰਾਂ ਕੁ ਸਾਲ ਦੀ ਪੀੜਤ ਲੜਕੀ ਨੂੰ ਜਸ਼ਨਪ੍ਰੀਤ ਸਿੰਘ ਚਾਰ ਦਿਨ ਪਹਿਲਾਂ ਫਿਰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ| ਲੜਕੀ ਦੇ ਪਿਤਾ ਦੇ ਬਿਆਨਾਂ ਤੇ ਪੁਲੀਸ ਨੇ ਕੇਸ ਦਰਜ ਕੀਤਾ ਹੈ|