ਧਾਰੀਵਾਲ: ਬੀਤੇ ਦਿਨੀਂ ਇਥੇ ਨਹਿਰ ਵਿੱਚ ਡੁੱਬਣ ਕਾਰਨ ਇੱਕ ਵਿਆਹੁਤਾ ਦੀ ਹੋਈ ਮੌਤ ਦੇ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਥਾਣਾ ਧਾਰੀਵਾਲ ਦੀ ਪੁਲੀਸ ਨੇ ਇਸ ਮਾਮਲੇ ਸਬੰਧੀ ਕੇਸ ਵਿੱਚ ਵਾਧਾ ਕਰਕੇ ਮ੍ਰਿਤਕਾ ਚਾਂਦਨੀ ਦੇ ਪਤੀ ਵਿੱਕੀ ਵਾਸੀ ਰਾਜੀਵ ਕਲੋਨੀ ਧਾਰੀਵਾਲ ਖ਼ਿਲਾਫ਼ ਧਾਰਾ 306 ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਵੱਲੋਂ ਇਹ ਕਾਰਵਾਈ ਮ੍ਰਿਤਕਾ ਦੀ ਮਾਤਾ ਗੁੱਡੀ ਦੇਵੀ ਵਾਸੀ ਸਹਮਾਲਪੁਰ (ਬਿਹਾਰ) ਦੇ ਬਿਆਨਾਂ ਦੇ ਆਧਾਰ ’ਤੇ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚਾਂਦਨੀ ਦੀ ਵੱਡੀ ਭੈਣ ਪ੍ਰੀਤੀ ਪਤਨੀ ਸੰਜੇ ਵਾਸੀ ਰਾਜੀਵ ਕਲੋਨੀ ਧਾਰੀਵਾਲ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਸੀ ਕਿ ਉਸਦੀ ਭੈਣ ਨਹਿਰ ਦੇ ਕੰਢੇ ’ਤੇ ਕੱਪੜੇ ਧੋਂਦਿਆਂ ਪੈਰ ਫਿਸਲਣ ਕਾਰਨ ਪਾਣੀ ਵਿੱਚ ਡੁੱਬ ਗਈ ਸੀ। ਇਸ ਤਹਿਤ ਪੁਲੀਸ ਨੇ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਸੀ। -ਪੱਤਰ ਪ੍ਰੇਰਕ