ਖੇਤਰੀ ਪ੍ਰਤੀਨਿਧ
ਲੁਧਿਆਣਾ, 30 ਜੂਨ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਵੈਟਰਨਰੀ ਮਾਈਕਰੋਬਾਇਓਲੋਜੀ ਵਿਭਾਗ ਨੇ ਸੰਸਥਾ ਵਿਕਾਸ ਯੋਜਨਾ ਦੇ ਸਹਿਯੋਗ ਨਾਲ ਕੌਮੀ ਖੇਤੀਬਾੜੀ ਉਚੇਰੀ ਸਿੱਖਿਆ ਪ੍ਰਾਜੈਕਟ ਅਧੀਨ ‘ਵਿਸ਼ਵ ਸੂਖਮ ਜੀਵ ਪਿਤਰੀ ਦਿਵਸ 2021’ ਮਨਾਇਆ। ਇਸ ਮੌਕੇ ’ਤੇ ਪੀਜੀਆਈ, ਚੰਡੀਗੜ ਦੀ ਪ੍ਰੋਫੈਸਰ ਡਾ. ਨੀਲਮ ਤਨੇਜਾ ਨੇ ਲੈਕਚਰ ਵੀ ਦਿੱਤਾ, ਜਿਸ ਦਾ ਵਿਸ਼ਾ ‘ਪੇਟ ਦੇ ਸੂਖਮ ਜੀਵ ਕੁਨਬਾ (ਪਰਿਵਾਰ) ਅਤੇ ਸਿਹਤ ਤੇ ਬਿਮਾਰੀਆਂ ਸਬੰਧੀ ਉਨ੍ਹਾਂ ਦੀ ਭੂਮਿਕਾ’ ਸੀ। ਉਨ੍ਹਾਂ ਨੇ ਸੂਖਮ ਜੀਵਾਂ ਦੀ ਮਨੁੱਖਾਂ ਅਤੇ ਪਸ਼ੂਆਂ ਵਿਚ ਸਾਰਥਿਕਤਾ ਸਬੰਧੀ ਵੀ ਚਰਚਾ ਕੀਤੀ।