ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 15 ਫਰਵਰੀ
ਉੱਪਰ ਪ੍ਰਦੇਸ਼ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਡਾ. ਜਗਤਾਰ ਸਿੰਘ ਦੀ ਮਦਦ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ ਰਾਏ ਬਰੇਲੀ ਤੋਂ ਸਾਬਕਾ ਸੰਸਦ ਮੈਂਬਰ ਪ੍ਰਮੋਦ ਕੁਰੀਲ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਝੂਠਾ ਬੋਲਣ ’ਚ ਮਾਹਿਰ ਕਰਾਰ ਦਿੰਦਿਆਂ ਕਿਹਾ ਕਿ ਕੇਜਰੀਵਾਲ ਨੇ ਦਿਹਾੜੀਦਾਰ ਸਫ਼ਾਈ ਸੇਵਕਾਂ ਨੂੰ ਪੱਕੇ ਕਰਨ ਦਾ ਵਾਅਦਾ ਵੀ ਕੀਤਾ ਸੀ, ਪਰ ਉਨ੍ਹਾਂ ਦੇ ਤੀਜੀ ਵਾਰ ਮੁੱਖ ਮੰਤਰੀ ਬਣਨ ਮਗਰੋਂ ਵੀ ਸਫ਼ਾਈ ਸੇਵਕ ਦਿਹਾੜੀਦਾਰ ਵਜੋਂ ਧੱਕੇ ਖਾ ਰਹੇ ਹਨ। ਮੋਰਚੇ ਦੇ ਉਮੀਦਵਾਰ ਡਾਕਟਰ ਜਗਤਾਰ ਸਿੰਘ ਨੇ ਪਿੰਡ ਬਿੰਜਲ, ਲਿੱਤਰਾਂ ਅਤੇ ਭੈਣੀ ਬੜਿੰਗਾਂ ਵਿਚ ਚੋਣ ਜਲਸਿਆਂ ਮੌਕੇ ਕਿਹਾ ਕਿ ਪੰਜਾਬ ਦੇ ਲੋਕ ਰਵਾਇਤੀ ਪਾਰਟੀਆਂ ਅਤੇ ਦਿੱਲੀ ਦੇ ਕਥਿਤ ਤਾਨਾਸ਼ਾਹ ਨੂੰ ਧੂੜ ਚਟਾ ਕੇ ਦਮ ਲੈਣਗੇ। ਇਤਿਹਾਸਕਾਰ ਕੇ.ਸੀ. ਅਹੂਜਾ ਨੇ ਲੋਕਾਂ ਨੂੰ ਸੰਯੁਕਤ ਸਮਾਜ ਮੋਰਚੇ ਦੇ ਹੱਕ ਵਿੱਚ ਭੁਗਤਣ ਦੀ ਅਪੀਲ ਕੀਤੀ।