ਲੁਧਿਆਣਾ: ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਆਟੋ ਗੈਂਗ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣੇਦਾਰ ਗੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਅਗਵਾਈ ਹੇਠਲੀ ਪੁਲੀਸ ਉਪਾਰਟੀ ਸੀਐਮਸੀ ਚੌਂਕ ਕੋਲ ਮੌਜੂਦ ਸੀ ਤਾਂ ਪਤਾ ਲੱਗਿਆ ਕਿ ਮੋਟਰਸਾਈਕਲ ਅਤੇ ਆਟੋ ਰਿਕਸ਼ਾ ਤੇ ਸਵਾਰ ਹੋ ਕੇ ਰਾਹਗੀਰਾਂ ਦੀ ਕੁੱਟਮਾਰ ਕਰਕੇ ਲੁੱਟਣ ਵਾਲੇ ਲਵਲੀ ਵਰਮਾ ਵਾਸੀ ਚਰਨ ਨਗਰ ਅਤੇ ਹਰਸ਼ ਚੌਧਰੀ ਵਾਸੀ ਪ੍ਰੀਤ ਨਗਰ ਇਲਾਕੇ ਵਿੱਚ ਘੁੰਮ ਰਹੇ ਹਨ। ਪੁਲੀਸ ਨੇ ਬਾਬਾ ਥਾਨ ਸਿੰਘ ਨਗਰ ਨੇੜੇ ਨਾਕੇਬੰਦੀ ਦੌਰਾਨ ਦੋਹਾਂ ਨੂੰ ਕਾਬੂ ਕਰਕੇ ਆਟੋ ਰਿਕਸ਼ਾ ਸਮੇਤ ਕਾਬੂ ਕਰ ਲਿਆ ਹੈ। ਪੁਲੀਸ ਵੱਲੋਂ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ