ਪੱਤਰ ਪ੍ਰੇਰਕ
ਸਮਰਾਲਾ, 30 ਮਈ
ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ.) ਦੇ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਉਪ ਮੰਡਲ ਸ਼ਹਿਰੀ ਸਮਰਾਲਾ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਚੋਣ ਇਜਲਾਸ ਦੀ ਪ੍ਰਧਾਨਗੀ ਜਸਵੰਤ ਸਿੰਘ ਪ੍ਰਧਾਨ ਵੱਲੋਂ ਕੀਤੀ ਗਈ।ਸਭ ਤੋਂ ਪਹਿਲਾਂ ਪਿਛਲੇ ਸਾਲ ਦੀ ਕਾਰਜਕਾਰੀ ਰਿਪੋਰਟ ਪੇਸ਼ ਕੀਤੀ ਅਤੇ ਫੰਡ ਦੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਨੂੰ ਹਾਜ਼ਰ ਮੈਂਬਰ ਵੱਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਪਰੰਤ ਸਾਬਕਾ ਕਮੇਟੀ ਭੰਗ ਕਰਕੇ ਕਾਰਵਾਈ ਚੋਣ ਨਿਗਰਾਨ ਕਮੇਟੀ ਨੂੰ ਸੌਪੀ ਗਈ। ਇਸ ਦੌਰਾਨ ਨਵੀਂ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਮੌਕੇ ਪ੍ਰਧਾਨ ਦੇ ਅਹੁਦੇ ਲਈ ਸੁਰਜੀਤ ਕੁਮਾਰ ਘੁਲਾਲ, ਮੀਤ ਪ੍ਰਧਾਨ ਜਤਿਨ ਕੁਮਾਰ ਜੇਈ, ਸਕੱਤਰ ਸੰਗਤ ਸਿੰਘ ਸੇਖੋਂ, ਸਹਾਇਕ ਸਕੱਤਰ ਮੋਹਣ ਸਿੰਘ ਜੇਈ ਅਤੇ ਖਜ਼ਾਨਚੀ ਦੇ ਅਹੁਦੇ ਲਈ ਪਰਮਜੀਤ ਸਿੰਘ ਚੁਣੇ ਗਏ। ਉਪਰੰਤ ਚੋਣ ਨਿਗਰਾਨ ਵਜੋਂ ਹਾਜ਼ਰ ਦਰਸ਼ਨ ਸਿੰਘ ਢੰਡਾ ਨੇ ਕਾਰਵਾਈ ਨਵੀਂ ਕਮੇਟੀ ਨੂੰ ਸੌਪੀ ਗਈ। ਇਸ ਚੋਣ ਇਜਲਾਸ ਵਿੱਚ ਸਿਕੰਦਰ ਸਿੰਘ ਪ੍ਰਧਾਨ ਪੈਨਸ਼ਨਰਜ਼ ਮੰਡਲ ਸਮਰਾਲਾ (ਰਜਿ.), ਕੁਲਵਿੰਦਰ ਸਿੰਘ, ਗੁਰਸੇਵਕ ਸਿੰਘ, ਮਨਦੀਪ ਸਿੰਘ ਅਤੇ ਕਰਮ ਹਾਜ਼ਰ ਸਨ।
ਚੋਣ ਇਜਲਾਸ ਦੌਰਾਨ ਕੁਲਵਿੰਦਰ ਸਿੰਘ ਬਣੇ ਪ੍ਰਧਾਨ
ਖੰਨਾ (ਨਿੱਜੀ ਪੱਤਰ ਪ੍ਰੇਰਕ): ਬਿਜਲੀ ਬੋਰਡ ਨਾਲ ਸਬੰਧਤ ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਮੈਬਰਾਂ ਦੀ ਇੱਕਤਰਤਾ ਕਰਤਾਰ ਚੰਦ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਮੁਲਾਜ਼ਮਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਬ ਡਿਵੀਜ਼ਨ ਸਿਟੀ-1 ਖੰਨਾ ਦੇ ਚੋਣ ਇਜਲਾਸ ਵਿਚ ਸਰਬਸੰਮਤੀ ਨਾਲ ਕੁਲਵਿੰਦਰ ਸਿੰਘ-ਪ੍ਰਧਾਨ, ਮਨੀ ਰਾਮ-ਮੀਤ ਪ੍ਰਧਾਨ, ਮਨਪ੍ਰੀਤ ਜੈਦਿਕਾ-ਸਕੱਤਰ, ਗੁਰਚਰਨ ਸਿੰਘ-ਸਹਾਇਕ ਸਕੱਤਰ, ਗੁਰਦੀਪ ਸਿੰਘ-ਵਿੱਤ ਸਕੱਤਰ ਚੁਣੇ ਗਏ। ਨਵੀਂ ਚੁਣੀ ਕਮੇਟੀ ਨੇ ਯੂਨੀਅਨ ਦੇ ਕੰਮ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ। ਜਸਵੀਰ ਸਿੰਘ, ਅਜੇ ਕੁਮਾਰ, ਚਰਨਜੀਤ ਸਿੰਘ, ਸਨਦੀਪ ਕੁਮਾਰ ਅਤੇ ਜਗਦੇਵ ਸਿੰਘ ਨੇ ਕੇਂਦਰ, ਪੰਜਾਬ ਸਰਕਾਰ ਅਤੇ ਪਾਵਰਕੌਮ ਟ੍ਰਾਂਸਕੋ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਐਕਟ 2003 ਰੱਦ ਕੀਤਾ ਜਾਵੇ, ਸੇਵਾ ਸ਼ਰਤਾਂ ਵਿਚ ਤਬਦੀਲੀ ਰੱਦ ਕੀਤੀਤ ਜਾਵੇ, ਸਰਕਾਰੀ ਥਰਮਲ ਮੁੜ ਚਾਲੂ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕਰਕੇ ਮੁਲਾਜ਼ਮਾਂ ਦੀ ਪੱਕੀ ਭਰਤੀ ਕੀਤੀ ਜਾਵੇ, ਡੀਏ ਦਾ ਬਕਾਇਆ ਜਲਦ ਦਿੱਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪਟਿਆਲਾ ਸਰਕਲ ਤੋਂ ਟਰਮੀਨੇਟ ਕੀਤੇ ਆਗੂ ਬਹਾਲ ਕੀਤੇ ਜਾਣ, ਨਿੱਜੀਕਰਨ ਦੀ ਨੀਤੀ ਤਹਿਤ ਪ੍ਰੀਪੇਡ ਸਮਾਰਟ ਮੀਟਰ ਦਾ ਫੈਸਲਾ ਰੱਦ ਕੀਤਾ ਜਾਵੇ, ਠੇਕੇ ਤੇ ਰੱਖੇ ਕਾਮੇ ਯੋਗਤਾ ਅਨੁਸਾਰ ਪੱਕੇ ਕੀਤੇ ਜਾਣ।